ਕਬੱਡੀ ਖਿਡਾਰੀ ਅਨੂਪ ਕੁਮਾਰ ਦਾ ਸੰਨਿਆਸ, PKL ‘ਚ ਕੀਤੀ ਘੋਸ਼ਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦਿੱਗਜ ਕਬੱਡੀ ਖਿਡਾਰੀ ਅਤੇ ਸਾਬਕਾ ਭਾਰਤੀ ਕਪਤਾਨ ਅਨੂਪ ਕੁਮਾਰ............

Anup Kumar

ਨਵੀਂ ਦਿੱਲੀ (ਭਾਸ਼ਾ): ਦਿੱਗਜ ਕਬੱਡੀ ਖਿਡਾਰੀ ਅਤੇ ਸਾਬਕਾ ਭਾਰਤੀ ਕਪਤਾਨ ਅਨੂਪ ਕੁਮਾਰ ਨੇ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ ਹੈ। ਅਰਜੁਨ ਇਨਾਮ ਜੇਤੂ ਅਨੂਪ ਕੁਮਾਰ ਨੇ 2006 ਵਿਚ ਦੱਖਣ ਏਸ਼ੀਆਈ ਖੇਡਾਂ ਵਿਚ ਸ਼੍ਰੀਲੰਕਾ ਦੇ ਵਿਰੁਧ ਅਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਉਹ 2010 ਅਤੇ 2014 ਵਿਚ ਏਸ਼ੀਆਈ ਖੇਡਾਂ ਵਿਚ ਸੋਨਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਏਸ਼ੀਆਈ ਖੇਡ 2014 ਵਿਚ ਅਨੂਪ (35 ਸਾਲ) ਭਾਰਤੀ ਟੀਮ ਦੇ ਕਪਤਾਨ ਵੀ ਸਨ।

ਉਨ੍ਹਾਂ ਦੀ ਅਗਵਾਈ ਵਿਚ ਭਾਰਤ ਨੇ 2016 ਵਿਚ ਵਿਸ਼ਵ ਕੱਪ ਵੀ ਜਿੱਤਿਆ ਸੀ। ਪ੍ਰੋ ਕਬੱਡੀ ਲੀਗ ਦੇ ਦੂਜੇ ਸੈਸ਼ਨ ਵਿਚ ਯੂ.ਮੂੰਬਾ ਨੇ ਉਨ੍ਹਾਂ  ਦੀ ਅਗਵਾਈ ਵਿਚ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਪ੍ਰੋ ਕਬੱਡੀ ਲੀਗ ਵਿਚ ਹੀ ਅਪਣੇ ਸੰਨਿਆਸ ਦੀ ਘੋਸ਼ਣਾ ਕੀਤੀ। ਅਨੂਪ ਨੇ ਸੰਨਿਆਸ ਦੀ ਘੋਸ਼ਣਾ ਕਰਦੇ ਹੋਏ ਕਿਹਾ, ਜਦੋਂ ਮੈਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤਾਂ ਇਹ ਮੇਰਾ ਸ਼ੌਕ ਸੀ ਜੋ ਸਮੇਂ ਦੇ ਨਾਲ ਮੇਰੀ ਜਿੰਦਗੀ ਦਾ ਅਹਿਮ ਹਿੱਸਾ ਬਣ ਗਈ। ਮੇਰਾ ਸੁਪਨਾ ਦੇਸ਼ ਦੀ ਤ੍ਰਜਮਾਨੀ ਕਰਨਾ ਅਤੇ ਸੋਨਾ ਤਗਮਾ ਜਿੱਤਣਾ ਸੀ ਅਤੇ ਮੈਂ ਉਨ੍ਹਾਂ ਭਾਗਸ਼ਾਲੀ ਲੋਕਾਂ ਵਿਚ ਹਾਂ ਜਿਨ੍ਹਾਂ ਨੂੰ ਅਪਣਾ ਸੁਪਨਾ ਸੱਚ ਕਰਨ ਦਾ ਮੌਕਾ ਮਿਲਿਆ।

ਉਨ੍ਹਾਂ ਨੇ ਕਿਹਾ, ਅੱਜ ਪ੍ਰੋ ਕਬੱਡੀ ਲੀਗ ਦੇ ਨਾਲ ਖੇਡ ਕਾਫ਼ੀ ਅੱਗੇ ਵੱਧ ਚੁੱਕਿਆ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਸ ਯਾਤਰਾ ਵਿਚ ਭਾਗੀਦਾਰ ਰਿਹਾ। ਇਹ ਰੰਗ ਮੰਚ ਮੇਰੀ ਜਿੰਦਗੀ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਰਿਹਾ ਅਤੇ ਇਸ ਲਈ ਅੱਜ ਮੈਂ ਸੰਨਿਆਸ ਦੀ ਘੋਸ਼ਣਾ ਲਈ ਇਸ ਰੰਗ ਮੰਚ ਨੂੰ ਚੁਣਿਆ। ਅੱਜ ਮੇਰੇ ਪੁੱਤਰ ਦਾ ਦਸਵਾਂ ਜਨਮਦਿਨ ਵੀ ਹੈ ਅਤੇ ਇਸ ਲਈ ਇਹ ਦਿਨ ਜਿਆਦਾ ਯਾਦਗਾਰ ਬਣ ਗਿਆ ਹੈ।