ਹਾਕੀ ਦੇ ਜਾਦੂਗਰ 95 ਸਾਲਾ ਬਲਬੀਰ ਸਿੰਘ ਤੇਜ਼ੀ ਨਾਲ ਹੋ ਰਹੇ ਹਨ ਠੀਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਲਗਾਤਾਰ 108 ਦਿਨ ਪੀ.ਜੀ.ਆਈ ਹਸਪਤਾਲ ਵਿਚ ਜੇਰੇ ਇਲਾਜ ਰਹਿਣ ਉਪਰੰਤ ਅਪਣੀ ਧੀ ਸੁਸ਼ਬੀਰ ਦੇ ਘਰ ਪਰਤੇ ਹਾਕੀ ਦੇ ਜਾਦੂਗਰ 95 ਸਾਲਾ.......

Hockey Magician Balbir Singh

ਚੰਡੀਗੜ੍ਹ : ਲਗਾਤਾਰ 108 ਦਿਨ ਪੀ.ਜੀ.ਆਈ ਹਸਪਤਾਲ ਵਿਚ ਜੇਰੇ ਇਲਾਜ ਰਹਿਣ ਉਪਰੰਤ ਅਪਣੀ ਧੀ ਸੁਸ਼ਬੀਰ ਦੇ ਘਰ ਪਰਤੇ ਹਾਕੀ ਦੇ ਜਾਦੂਗਰ 95 ਸਾਲਾ ਸ. ਬਲਬੀਰ ਸਿੰਘ ਤੇਜ਼ੀ ਨਾਲ ਠੀਕ ਹੋ ਰਹੇ ਹਨ। ਵਿਸ਼ਵ ਭਰ ਵਿਚ ਉਲੰਪਿਕ ਖੇਡਾਂ ਦੌਰਾਨ ਸੱਭ ਤੋਂ ਵੱਧ 7 ਵਾਰੀ ਸੋਨੇ ਦਾ ਤਮਗ਼ੇ ਜਿੱਤਣ ਵਾਲੀ ਭਾਰਤ ਦੀ ਹਾਕੀ ਟੀਮ ਵਿਚ ਧਿਆਨ ਚੰਦ ਅਤੇ ਬਲਬੀਰ ਸਿੰਘ ਦਾ ਨਾਮ ਸੱਭ ਤੋਂ ਉਪਰ ਹੈ। ਪੰਜਾਬ ਪੁਲਿਸ ਦੀ ਟੀਮ ਵਿਚੋਂ ਮੁਲਕ ਦੀ ਹਾਕੀ ਟੀਮ ਲਈ ਚੁਣੇ ਗਏ ਬਲਬੀਰ ਸਿੰਘ ਸਦਕਾ ਹੀ 1948 ਦੀਆਂ ਲੰਡਨ ਉਲੰਪਿਕ ਖੇਡਾਂ, 1952 ਦੀਆਂ ਹੈਲਸਿੰਕੀ ਖੇਡਾਂ ਅਤੇ 1956 ਦੀਆਂ ਮੈਲਬਰਨ ਉਲੰਪਿਕ ਖੇਡਾਂ ਵਿਚ ਭਾਰਤ ਨੂੰ ਲਗਾਤਾਰ

3 ਸੋਨੇ ਦੇ ਤਮਗ਼ੇ ਜਿੱਤਣ ਦਾ ਮਾਣ ਪ੍ਰਾਪਤ ਹੋਇਆ ਹੈ। ਬਲਬੀਰ ਸਿੰਘ ਬਾਰੇ 4 ਵੱਡੀਆਂ ਕਿਤਾਬਾਂ 'ਗੋਲਡਨ ਹੈਟ੍ਰਿਕ', 'ਗੋਲਡਨ ਯਾਰਡ ਸਟਿੱਕ', 'ਏਨ ਫ਼ੌਰਸੋਟਨ ਲੇਜੰਡ' ਤੇ ਪ੍ਰਿੰਸੀਪਲ ਸਰਵਣ ਸਿੰਘ ਦੀ 'ਗੋਲਡਨ ਗੋਲ' ਪੰਜਾਬੀ ਦੀ ਕਿਤਾਬ ਤੋਂ ਇਲਾਵਾ ਕੁੱਝ ਡਾਕੂਮੈਂਟਰੀ ਫ਼ਿਲਮਾਂ ਵੀ ਬਣੀਆਂ ਹਨ ਜਿਨ੍ਹਾਂ ਵਿਚ ਭਾਰਤ ਦੀ ਹਾਕੀ ਖੇਡ ਬਾਰੇ ਨੀਤੀਆਂ ਸਬੰਧੀ ਅਤੇ ਸਰਕਾਰਾਂ ਦੇ ਰੋਲ ਬਾਰੇ ਕਾਫ਼ੀ ਕੁੱਝ ਲਿਖਿਆ ਗਿਆ ਹੈ।  ਨਿਮੋਨੀਆ, ਫੇਫੜਿਆਂ ਅਤੇ ਦਿਲ ਦੀ ਬੀਮਾਰੀ ਨਾਲ ਵਿਰੋਧੀ ਹਾਕੀ ਟੀਮ 'ਤੇ ਹਾਵੀ ਹੋ ਕੇ, ਹਸਪਤਾਲ ਤੋਂ ਪਰਤੇ ਬਲਬੀਰ ਹੁਣ ਘਰ 'ਚ ਡਾਕਟਰਾਂ, ਨਰਸਾਂ, ਫਿਜ਼ਿਉ ਮਾਹਰਾਂ ਅਤੇ ਆਪਣੀ ਧੀ 70 ਸਾਲਾ ਸੁਸ਼ਬੀਰ ਅਤੇ ਦੋਹਤੇ ਕਬੀਰ

ਦੀ ਦੇਖ ਰੇਖ 'ਚ ਆਉਂਦੇ ਦਿਨਾਂ 'ਚ ਉੱਠ ਕੇ ਚੱਲਣ ਲਗ ਪੈਣਗੇ। ਇਹ ਵੀ ਆਸ ਕੀਤੀ ਜਾ ਰਹੀ ਹੈ ਕਿ ਵਿਟਾਮਨ, ਹੋਰ ਤੱਤਾਂ ਅਤੇ ਦੁੱਧ ਯੁਕਤ ਤਰਲ ਖੁਰਾਕ ਤੋਂ ਹੌਲੀ-ਹੌਲੀ 'ਬਾਇ ਪੈਪ' ਨਾਮ ਦੀ ਮਸ਼ੀਨ ਤੋਂ ਛੁਟਕਾਰਾ ਮਿਲ ਜਾਵੇਗਾ। ਸੈਕਟਰ 36 ਦੀ ਰਿਹਇਸ਼ 'ਤੇ ਸ. ਬਲਬੀਰ ਸਿੰਘ ਦੇ 3 ਪੁੱਤਰਾਂ ਦੀ ਇਕਲੌਤੀ ਭੈਣ, ਜੋ ਸਭ ਤੋਂ ਵੱਡੀ ਹੈ, ਜਿਸ ਦੇ ਜਨਮ 'ਤੇ 1948 'ਚ ਦਾਦਾ ਅਤੇ ਸੁਤੰਤਰਤਾ ਸੰਗ੍ਰਾਮੀਏ ਸ. ਦਿਲੀਪ ਸਿੰਘ ਨੇ ਲੱਡੂ ਵੰਡੇ ਸਨ, ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਖੇਡਾਂ 'ਚ ਸਭ ਤੋਂ ਪਹਿਲਾ ''ਪਦਮ ਸ਼੍ਰੀ'' ਦਾ ਖਿਤਾਬ ਪ੍ਰਾਪਤ ਕਰਨ ਵਾਲੇ ਸ. ਬਲਬੀਰ ਸਿੰਘ ਨੂੰ ਅੱਜ ਤਕ ਨਾ ''ਅਰਜੁਨਾ ਅਵਾਰਡ'' ਨਾ ''ਖੇਲ ਰਤਨ'' ਅਤੇ ਨਾ ਹੀ

''ਭਾਰਤ ਰਤਨ'' ਦਿਤਾ ਗਿਆ, ਭਾਵੇਂ ਪੰਜਾਬ ਸਰਕਾਰ ਨੇ ਦੋ ਵਾਰ, ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੈ। ਸੁਸ਼ਬੀਰ ਨੇ ਦੁੱਖ ਪ੍ਰਗਟ ਕੀਤਾ ਕਿ 1985 'ਚ ਖੇਡ ਅਥਾਰਟੀ ਯਾਨੀ ''ਸਪੋਰਟਸ ਅਥਾਰਟੀ ਆਫ਼ ਇੰਡੀਆ''-ਸਾਈ ਵਲੋਂ ਮੰਗਣ 'ਤੇ ਸ. ਬਲਬੀਰ ਦਾ 1956 ਵਾਲਾ ਹਾਕੀ ਬਲੇਜ਼ਰ, 36 ਤਮਗ਼ੇ ਅਤੇ 120 ਫ਼ੋਟੋਗ੍ਰਾਫ਼ , ਦਿੱਲੀ ਦੇ ਅਜਾਇਬ ਘਰ ਨੂੰ ਦੇ ਦਿਤੇ ਸਨ, ਜੋ ਕਈ ਵਾਰ ਬੇਨਤੀਆਂ ਕਰਨ 'ਤੇ ਅਜੇ ਤਕ ਵਾਪਸ ਨਹੀਂ ਮੁੜੇ। ਕੇਂਦਰ ਦੀ ਖੇਡ ਅਥਾਰਟੀ, ਅਧਿਕਾਰੀ, ਖੇਡ ਮੰਤਰੀ ਲਲਿਤ ਮਾਕਨ ਅਤੇ ਸਰਵਾ ਨੰਦ, ਸਭ ਮੁੱਕਰ ਗਏ। ਸੁਸ਼ਬੀਰ ਦਾ ਗਿਲਾ ਹੈ ਕਿ ਇਹ ਬਲੇਜ਼ਰ, ਮੈਡਲ ਅੱਤ ਕੀਮਤੀ ਫ਼ੋਟੋਗਗ੍ਰਾਫ਼ ਅਧਿਕਾਰੀਆਂ ਨੇ ਜਾਂ ਗ਼ਾਇਬ ਕਰ

ਦਿਤੇ, ਜਾਂ ਚੋਰੀ ਹੋ ਗਏ ਜਾਂ ਫਿਰ ਵੇਚ ਦਿਤੇ, ਜਿਨ੍ਹਾਂ ਦੀ ਪੜਤਾਲ ਕਰਵਾਉਣੀ ਜ਼ਰੂਰੀ ਹੈ। ਵਿਸ਼ਵ ਕੱਪ 1975 ਦੇ ਕੁਆਲਾਲੰਪਰ 'ਚ ਪਾਕਿਸਤਾਨ ਦੀ ਹਾਕੀ ਟੀਮ ਨੂੰ ਫ਼ਾਈਨਲ 'ਚ ਮਾਤ ਦੇਣ ਵਾਲੀ ਕਪਤਾਨ ਅਜੀਤ ਪਾਲ ਦੀ ਅਗਵਾਈ 'ਚ ਭਾਰਤ ਦੀ ਹਾਕੀ ਟੀਮ ਨੂੰ ਟ੍ਰੇਨਿੰਗ ਚੰਡੀਗੜ੍ਹ 'ਚ ਹੀ ਯੂਨੀਵਰਸਟੀ ਦੇ ਕੈਂਪਸ 'ਚ ਬਲਬੀਰ ਦੀ ਦੇਖ ਰੇਖ 'ਚ ਦਿਤੀ ਗਈ ਸੀ। ਉਸ ਤੋਂ ਬਾਅਦ, ਅੱਜ ਤਕ, ਭਾਰਤ ਦੀ ਹਾਕੀ ਟੀਮ ਨੇ ਗੋਲਡ ਮੈਡਲ ਨਹੀਂ ਜਿਤਿਆ। ਛੇ ਸਾਲ ਪਹਿਲਾਂ, 2012 ਦੀਆਂ ਲੰਡਨ ਉਲੰਪਕ ਖੇਡਾਂ 'ਚ ਦੁਨੀਆਂ ਦੇ 16 ਖੇਡ  ਮਹਾਰਥੀਆਂ ਨੂੰ ਬਤੌਰ ''ਦਰਸ਼ਣੀਸ਼ਖਸੀਅਸਤਾਂ'' ਨੂੰ ਬੁਲਾਇਆ ਗਿਆ ਸੀ

ਜਿਨ੍ਹਾਂ 'ਚ ਸਾਰੇ Âੈਸ਼ੀਆਂ ਮਹਾਂਦੀਪ ਤੋਂ ਇਕੱਲੇ ਇਸੇ ਸਰਦਾਰ ਨੂੰ ਮਾਣ ਸਤਿਕਾਰ ਮਿਲਿਆ ਸੀ। ਗਲੇ 'ਚ ਫੂਡ ਪਾਈਪ ਲੱਗੀ ਹੋਣ ਕਰ ਕੇ ਬੋਲਣ ਤੋਂ ਅਸਮਰੱਥ ਬਲਬੀਰ ਦਾ ਹਾਲ-ਚਾਲ ਪੁੱਛਣ ਅਤੇ ਸਿਹਤਯਾਬ ਹੋਣ ਦੀ ਦੁਆ ਕਰਨ ਵਾਲਿਆਂ 'ਚ ਪੁਰਾਣੇ ਸਾਥੀ ਯਸ਼ ਵੋਹਰਾ, ਡਾ. ਰਾਜਿੰਦਰ ਕਾਲੜਾ, ਡਾ. ਬੀ. ਐਲ ਗੁਪਤਾ, ਸੁਰੇਸ਼ ਗੁਪਤਾ ਤੇ ਹੋਰ ਸੱਜਣ ਸ਼ਾਮਲ ਹਨ।