ਵਿਰਾਟ ਕੋਹਲੀ ਨੂੰ ਪਛਾੜ ਕੇ ਡੇਰਿਲ ਮਿਚੇਲ ਆਈ.ਸੀ.ਸੀ. ਰੈਂਕਿੰਗ ’ਚ ਟੌਪ ਬੱਲੇਬਾਜ਼ ਬਣੇ
ਰੋਹਿਤ ਸ਼ਰਮਾ ਨੂੰ 4 ਅਤੇ ਸ਼ੁਭਮਨ ਗਿੱਲ ਨੂੰ ਮਿਲਿਆ 5ਵਾਂ ਸਥਾਨ
ਨਵੀਂ ਦਿੱਲੀ : ਵਿਰਾਟ ਕੋਹਲੀ ਨੇ ਪਿਛਲੇ ਹਫ਼ਤੇ ਲਗਭਗ ਪੰਜ ਸਾਲ ਬਾਅਦ ਵਨਡੇ ਬੱਲੇਬਾਜ਼ਾਂ ਦੀ ਆਈ.ਸੀ.ਸੀ. ਰੈਂਕਿੰਗ ਵਿੱਚ ਨੰਬਰ 1 ਸਥਾਨ ਹਾਸਲ ਕੀਤਾ ਸੀ, ਪਰ ਸਿਰਫ਼ ਇੱਕ ਹਫ਼ਤੇ ਬਾਅਦ ਹੀ ਉਹ ਇਸ ਪੋਜ਼ੀਸ਼ਨ ਤੋਂ ਹੇਠਾਂ ਆ ਗਏ ਹਨ । ਬੁੱਧਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਆਈ.ਸੀ.ਸੀ. ਰੈਂਕਿੰਗ ਵਿੱਚ ਨਿਊਜ਼ੀਲੈਂਡ ਦੇ ਡੇਰਿਲ ਮਿਚੇਲ ਨੇ ਕੋਹਲੀ ਨੂੰ ਪਛਾੜਦੇ ਹੋਏ ਕੇ ਨੰਬਰ 1 ਦਾ ਸਥਾਨ ਹਾਸਲ ਕਰ ਲਿਆ।
ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੀ ਗਈ ਤਿੰਨ ਇਕ ਰੋਜ਼ਾ ਮੈਚਾਂ ਦੀ ਲੜਕੀ ਵਿੱਚ ਡੇਰਿਲ ਮਿਚੇਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਉਸ ਨੇ ਇਸ ਲੜੀ ਦੌਰਾਨ ਦੋ ਸੈਂਕੜਿਆਂ ਦੀ ਸਮੇਤ ਕੁੱਲ 352 ਰਨ ਬਣਾਏ, ਜਿਸ ਦੇ ਦਮ 'ਤੇ ਉਸ ਦੀ ਰੇਟਿੰਗ 845 ਅੰਕਾਂ ਤੱਕ ਪਹੁੰਚ ਗਈ ਜਦਿਕ ਵਿਰਾਟ ਕੋਹਲੀ ਕੋਲ ਹੁਣ 795 ਅੰਕ ਹਨ। ਕੋਹਲੀ ਨੇ ਸੀਰੀਜ਼ ਵਿੱਚ 93, 23 ਅਤੇ 124 ਰਨ ਬਣਾਏ ਸਨ, ਪਰ ਮਿਚੇਲ ਦੇ ਲਗਾਤਾਰ ਵੱਡੇ ਸਕੋਰ ਨੇ ਉਸ ਨੂੰ ਟੌਪ 'ਤੇ ਪਹੁੰਚਾ ਦਿੱਤਾ। ਤਾਜਾ ਜਾਰੀ ਕੀਤੀ ਗਈ ਰੈਂਕਿੰਗ ਅਨੁਸਾਰ ਟੌਪ 5 ਬੱਲੇਬਾਜ਼ਾਂ ਵਿਚ ਡੈਰਿਲ ਮਿਚੇਲ (ਨਿਊਜ਼ੀਲੈਂਡ) - 845 ਅੰਕ, ਵਿਰਾਟ ਕੋਹਲੀ (ਭਾਰਤ) - 795 ਅੰਕ, ਇਬਰਾਹਿਮ ਜ਼ਦਰਾਨ (ਅਫਗਾਨਿਸਤਾਨ) - 764 ਅੰਕ, ਰੋਹਿਤ ਸ਼ਰਮਾ (ਭਾਰਤ) - 757 ਅੰਕ, ਸ਼ੁਭਮਨ ਗਿੱਲ (ਭਾਰਤ) - 723 ਅੰਕ ਦਾ ਨਾਮ ਸ਼ਾਮਲ ਹੈ। ਮਿਚੇਲ ਇਕ ਰੋਜ਼ਾ ਕਰੀਅਰ ਵਿੱਚ ਦੂਜੀ ਵਾਰ ਨੰਬਰ-1 ’ਤੇ ਪਹੁੰਚੇ ਹਨ । ਇਸ ਤੋਂ ਪਹਿਲਾਂ ਉਹ ਪਿਛਲੀ ਵਾਰ ਨਵੰਬਰ 2025 ਵਿੱਚ ਉਹ ਟੌਪ 'ਤੇ ਪਹੁੰਚੇ ਸਨ।