ਫ਼ੌਜ ਦੇ ਮੁੱਕੇਬਾਜ਼ ਨੇ ਜਿੱਤੇ ਤਮਗ਼ੇ ਨਾਲ ਪੁਲਵਾਮਾ ਸ਼ਹੀਦਾਂ ਨੂੰ ਦਿਤੀ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਾਮਜ਼ਦ ਸਟ੍ਰੈਂਡਜ਼ਾ ਮੈਮੋਰੀਅਲ ਟੂਰਨਾਮੈਂਟ ਵਿਚ ਜਿੱਤੇ ਸੋਨ ਤਮਗ਼ੇ ਨੂੰ ਪੁਲਵਾਮਾ ਆਤੰਕੀ ਹਮਲੇ ਵਿਚ ਸ਼ਹੀਦ ਸੀਆਰਪੀਐਫ਼ ਦੇ ਜਵਾਨਾਂ ਨੂੰ ਸਮਰਪਿਤ ਕਰਨ ਵਾਲੇ ਭਾਰਤੀ.....

Army Boxer

ਨਵੀਂ ਦਿੱਲੀ : ਨਾਮਜ਼ਦ ਸਟ੍ਰੈਂਡਜ਼ਾ ਮੈਮੋਰੀਅਲ ਟੂਰਨਾਮੈਂਟ ਵਿਚ ਜਿੱਤੇ ਸੋਨ ਤਮਗ਼ੇ ਨੂੰ ਪੁਲਵਾਮਾ ਆਤੰਕੀ ਹਮਲੇ ਵਿਚ ਸ਼ਹੀਦ ਸੀਆਰਪੀਐਫ਼ ਦੇ ਜਵਾਨਾਂ ਨੂੰ ਸਮਰਪਿਤ ਕਰਨ ਵਾਲੇ ਭਾਰਤੀ ਮੁੱਕੇਬਾਜ ਅਮਿਤ ਪੰਘਾਨ ਨੇ ਕਿਹਾ ਕਿ ਫ਼ੌਜੀ ਬਲਾਂ ਨਾਲ ਸਬੰਧ ਹੋਣ ਕਾਰਨ ਮੈਨੂੰ ਇਸ ਘਟਨਾ ਤੋਂ ਜ਼ਿਆਦਾ ਦਰਦ ਪਹੁੰਚਿਆ ਹੈ।
ਏਸ਼ੀਆਈ ਖੇਡਾਂ ਵਿਚ ਸੋਨ ਤਮਗ਼ਾ ਜੇਤੂ ਪੰਘਾਲ ਨੇ ਬੁਲਗਾਰਿਆ ਦੇ ਸੋਫ਼ੀਆਂ ਵਿਚ ਮੰਗਲਵਾਰ ਦੀ ਰਾਤ ਨੂੰ ਫ਼ਾਇਨਲ ਵਿਚ ਕਜ਼ਾਖਿਸਤਾਨ ਦੇ ਤੇਮਿਰਤਾਸ ਜੁਸੁਪੋਲ ਨੂੰ ਹਰਾ ਕੇ ਯੂਰਪ ਦੇ ਇਸ ਸਭ ਤੋਂ ਪੁਰਾਣੇ ਮੁੱਕੇਬਾਜ਼ੀ ਟੂਰਨਾਮੈਂਟ  ਵਿਚ ਲਗਾਤਾਰ ਦੂਸਰਾ ਸੋਨ ਤਮਗ਼ਾ ਜਿੱਤਿਆਂ ਹੈ।

ਉਹ ਇਸ ਟੂਰਨਾਮੈਂਟ ਵਿਚ ਤਮਗ਼ਾ ਜਿੱਤਣ ਵਾਲੇ ਭਾਰਤ ਦੇ ਇਕਲੌਤੇ ਪੁਰਸ਼ ਮੁੱਕੇਬਾਜ਼ ਹਨ। ਭਾਰਤੀ ਸੈਨਾ ਦੇ ਇਸ 23 ਸਾਲਾ ਮੁੱਕੇਬਾਜ ਨੇ ਬੁਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੂਰਨਾਮੈਂਟ ਦੌਰਾਨ ਪੁਲਵਾਮਾ ਹਮਲਾ ਉਸਦੇ ਦਿਮਾਗ ਘੁੰਮਦਾ ਰਿਹਾ। ਇਸ ਮਾਮਲੇ ਵਿਚ ਸੀਆਰਪੀਐਫ਼ ਦੇ 40 ਫ਼ੌਜੀ ਸ਼ਹੀਦ ਹੋਏ। ਇਹ ਹਮਲੇ ਪਿਛਲੇ ਹਫ਼ਤੇ ਉਸ ਦਿਨ ਹੋਇਆ ਜਦ ਭਾਰਤੀ ਮੁੱਕੇਬਾਜ਼ ਟੀਮ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਰਵਾਨਾ ਹੋਈ ਸੀ।
ਪੰਘਾਲ ਨੇ ਕਿਹਾ, ਮੈਂ ਖ਼ੁਦ ਫ਼ੌਜ ਵਿਚੋਂ ਹਾਂ, ਦਰਦ ਇਸ ਲਈ ਥੋੜਾ ਜ਼ਿਆਦਾ ਸੀ।

ਮੈਂ ਤਮਗ਼ਾ ਜਿੱਤਣ ਲਈ ਬੇਤਾਬ ਸੀ ਕਿਉਂਕਿ ਮੈਂ ਇਸ ਨੂੰ ਪੁਲਵਾਮਾ ਵਿਚ ਅਪਣੀਆਂ ਜਾਨਾ ਗਵਾਉਣ ਵਾਲੇ ਫ਼ੌਜੀ ਵੀਰਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਸੀ। ਭਾਰਤ ਨੇ ਸੋਫ਼ੀਆ ਵਿਚ ਤਿੰਨ ਸੋਨ, ਇਕ ਚਾਂਦੀ ਅਤੇ ਤਿੰਨ ਤਾਂਬੇ ਦੇ ਤਮਗ਼ਿਆ ਸਮੇਤ 7 ਤਮਗ਼ੇ ਜਿੱਤੇ ਹਨ। ਔਰਤਾਂ ਵਿਚ ਸੋਨ ਤਮਗ਼ਾ ਜਿੱਤਣ ਵਾਲੀ ਨੀਖਨ ਜਰੀਨ (51 ਕਿ.ਗ੍ਰਾ) ਨੇ ਵੀ ਅਪਣਾ ਤਮਗ਼ਾ ਸੀਆਰਪੀਐਫ਼ ਫ਼ੌਜੀਆਂ ਨੂੰ ਸਮਰਪਿਤ ਕੀਤਾ। ਏਸ਼ੀਆਈ ਚੈਂਪਿਅਨਸ਼ਿਪ 19 ਤੋਂ 27 ਅਪ੍ਰੈਲ ਨੂੰ ਬੈਂਕਾਂਕ ਵਿਚ ਹੋਵੇਗੀ। ਪਹਿਲੀ ਵਾਰ ਏਸ਼ੀਆਈ ਚੈਂਪਿਅਨਸ਼ਿਪ ਵਿਚ ਔਰਤਾਂ ਅਤੇ ਪੁਰਸ਼ ਦੋਵੇਂ ਵਰਗਾਂ ਦੇ ਮੁਕਾਬਲੇ ਇਕੱਠੇ ਹੋਣਗੇ।