ਟਿਮ ਅਤੇ ਰੌਸ ਟੇਲਰ ਦੀ ਬਦੌਲਤ ਨਿਊਜ਼ੀਲੈਂਡ ਜਿੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟਿਮ ਸਾਊਥੀ ਦੇ 6 ਵਿਕਟਾਂ ਅਤੇ ਰੌਸ ਟੇਲਰ ਦੇ ਰਿਕਾਰਡ ਅਰਧ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਤੀਜੇ ਅਤੇ ਆਖਰੀ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ

Tim and Ross Taylor win New Zealand

ਨਵੀਂ ਦਿੱਲੀ : ਟਿਮ ਸਾਊਥੀ ਦੇ 6 ਵਿਕਟਾਂ ਅਤੇ ਰੌਸ ਟੇਲਰ ਦੇ ਰਿਕਾਰਡ ਅਰਧ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਤੀਜੇ ਅਤੇ ਆਖਰੀ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਬੁਧਵਾਰ ਨੂੰ ਬੰਗਲਾਦੇਸ਼ ਨੂੰ 88 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਲੜੀ ਨੂੰ 3-0 ਨਾਲ ਕਲੀਨ ਸਵੀਪ ਕੀਤਾ। ਇਸ ਤੋਂ ਪਹਿਲਾਂ ਟੇਲਰ ਨੇ 81 ਗੇਂਦਾਂ 'ਤੇ 69 ਦੌੜਾਂ ਬਣਾਈਆਂ ਅਤੇ ਉਹ ਨਿਊਜ਼ੀਲੈਂਡ ਵੱਲੋਂ ਵਨ ਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਟੇਲਰ ਤੋਂ ਇਲਾਵਾ ਹੈਨਰੀ ਨਿਕੋਲਸ (64) ਅਤੇ ਟਾਮ ਲੈਥਮ (59) ਨੇ ਵੀ ਅਰਧ ਸੈਂਕੜੇ ਲਾਏ।

ਟੇਲਰ ਨੇ ਅਪਣੇ ਇਕ ਦਿਨਾਂ ਕਰੀਅਰ ਦਾ 47ਵਾਂ ਅਰਧ ਸੈਂਕੜਾ ਲਾਇਆ ਅਤੇ ਅਪਣੀ ਦੌੜਾਂ ਦੀ ਗਿਣਤੀ ਨੂੰ 8026 'ਤੇ ਪਹੁੰਚਾਈ। ਉਸ ਨੇ ਫਲੈਮਿੰਗ (8007) ਨੂੰ ਪਿੱਛੇ ਛੱਡਿਆ। ਬੰਗਲਾਦੇਸ਼ ਸਾਹਮਣੇ 331 ਦੌੜਾਂ ਦਾ ਟੀਚਾ ਸੀ ਪਰ ਸ਼ੱਬੀਰ ਰਹਿਮਾਨ (102) ਦੇ ਕਰੀਅਰ ਦੇ ਪਹਿਲੇ ਸੈਂਕੜੇ ਦੇ ਬਾਵਜੂਦ ਉਸ ਦੀ ਟੀਮ 47.2 ਓਵਰਾਂ ਵਿਚ 242 ਦੌੜਾਂ 'ਤੇ ਸਿਮਟ ਗਈ। ਨਿਊਜ਼ੀਲੈਂਡ ਦੇ ਪਿਛਲੇ 6 ਵਨ ਡੇ ਵਿਚੋਂ ਬਾਹਰ ਰਹੇ ਸਾਊਥੀ ਨੇ 65 ਦੌੜਾਂ ਦੇ ਕੇ 6 ਵਿਕਟਾਂ ਲਈਆਂ ਜਦਕਿ ਟ੍ਰੈਂਟ ਬੋਲਟ ਨੇ 37 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਵੱਲੋਂ ਮੁਸਤਫਿਜ਼ੁਰ ਰਹਿਮਾਨ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਸ ਨੇ 2 ਵਿਕਟਾਂ ਲਈਆਂ ਪਰ ਇਸ ਦੇ ਲਈ ਉਸ ਨੇ 10 ਓਵਰਾਂ ਵਿਚ 93 ਦੌੜਾਂ ਦਿਤੀਆਂ।