ਬੈਕਾਂਕ 'ਚ ਭਾਰਤੀ ਖਿਡਾਰੀ ਸੋਨ ਤਗਮੇ ਨਾਲ ਸਨਮਾਨਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੈਕਾਂਕ 'ਚ ਭਾਰਤੀ ਖਿਡਾਰੀ ਸੋਨ ਤਗਮੇ ਨਾਲ ਸਨਮਾਨਿਤ

gold medal

ਸਾਦਿਕ : ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਬਰਜਿੰਦਰ ਕਾਲਜ ਦਾ ਬੀ. ਏ. ਭਾਗ ਦੂਜਾ ਦਾ ਵਿਦਿਆਰਥੀ ਸਾਦਿਕ ਨੇੜੇ ਪਿੰਡ ਢਿਲਵਾਂ ਖੁਰਦ ਦੇ ਗੁਰਬੀਰ ਸਿੰਘ ਪੁੱਤਰ ਲਖਵਿੰਦਰ ਸਿੰਘ ਢਿੱਲੋ ਨੇ ਤਾਈਕਵਾਂਡੋ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ। ਇਸ ਦੇ ਨਾਲ ਹੀ ਉਸ ਨੇ ਪੰਜਾਬ 'ਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ 'ਚ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਕੇ ਅੰਤਰ ਰਾਸ਼ਟਰੀ ਪੱਧਰ 'ਤੇ ਨਾਮਨਾ ਖੱਟਿਆ ਹੈ।

ਥਾਈਲੈਂਡ ਦੀ ਰਾਜਧਾਨੀ ਬੈਕਾਂਕ 'ਚ ਇੰਟਰਨੈਸ਼ਨਲ ਥਾਈ ਮਾਰਸ਼ਲ ਆਰਟ ਅਤੇ ਫੈਸਟੀਵਲ 2018 ਦੇ ਅੰਤਰਗਤ ਹੋਣ ਵਾਲੀ ਵਰਲਡ ਜੀਤ ਕੁਨੇਡੋ ਚੈਪੀਅਨਸ਼ਿਪ ਇੰਟਰਨੈਸ਼ਨਲ ਜੀਤ ਕੁਨੇਡੋ ਫੈਡਰੇਸ਼ਨ ਅਤੇ ਜੀਤ ਕੁਨੇਡੋ ਫੈਡਰੇਸ਼ਨ ਆਫ ਏਸ਼ੀਆਂ ਵਲੋਂ ਕਰਵਾਈ ਗਈ ਇਸ ਚੈਪੀਅਨਸ਼ਿਪ 'ਚ ਪੰਜਾਬ ਤੇ ਜੀਤ ਕੁਨੇਡੋ ਦੀ ਪ੍ਰਤੀਯੋਗਤਾ 'ਚ ਭਾਰਤ, ਸ੍ਰੀਲੰਕਾ, ਪਾਕਿਸਤਾਨ, ਉਜ਼ਬੇਕਿਸਤਾਨ, ਯੂ. ਐਸ. ਏ, ਥਾਈਲੈੰਡ, ਤੁਰਕੀ ਤੋ ਇਲਾਵਾ ਸੱਠ ਹੋਰ ਦੇਸ਼ਾਂ ਨੇ ਖਿਡਾਰੀਆਂ ਨੇ ਭਾਗ ਲਿਆ ਸੀ, ਜਿਸ ਵਿਚੋਂ ਗੁਰਬੀਰ ਸਿੰਘ ਨੇ ਭਾਰਤ ਵੱਲੋਂ ਖੇਡਦਿਆਂ ਸੋਨ ਤਗਮਾ ਜਿੱਤ ਦੇ ਭਾਰਤ ਦੀ ਝੋਲੀ ਪਾਇਆ। ਗੁਰਬੀਰ ਦੇ ਘਰ ਵਾਪਸ ਆਉਣ 'ਤੇ ਪਿੰਡ ਵਾਸੀਆਂ ਅਤੇ ਮਾਪਿਆਂ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਿੱਤ ਦੀ ਖੁਸ਼ੀ 'ਤੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਦਲਜੀਤ ਸਿੰਘ ਢਿੱਲੋਂ ਨੇ ਉਨਾਂ ਦੇ ਦਾਦੇ ਪਰਮਜੀਤ ਸਿੰਘ ਢਿੱਲੋਂ ਤੇ ਕੋਚ ਹੁਕਮ ਚੰਦ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ।