ਮੁਹਾਲੀ 'ਚ ਹੋਣਗੇ IPL ਦੇ ਤਿੰਨ ਮੈਚ, ਜਾਣੋ ਤਰੀਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੁਹਾਲੀ 'ਚ ਹੋਣਗੇ IPL ਦੇ ਤਿੰਨ ਮੈਚ, ਜਾਣੋ ਤਰੀਕਾਂ

ipl

ਚੰਡੀਗੜ੍ਹ : ਆਈ.ਪੀ.ਐਲ ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਭਾਵੇ ਆਈ.ਪੀ.ਐਲ ਸ਼ੁਰੂ ਹੋਣ ਵਿਚ ਅਜੇ ਕੁੱਝ ਸਮਾਂ ਬਾਕੀ ਹੈ ਪਰ ਲੋਕਾਂ ਦਾ ਇਸ ਪ੍ਰਤੀ ਰੁਝਾਨ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ। ਕਿੰਗਜ਼ ਇਲੈਵਨ ਪੰਜਾਬ ਨੂੰ ਉਸ ਦੇ ਘਰੇਲੂ ਮੈਚਾਂ ਲਈ ਬਦਲਾਅ ਕਰਨ ਦੀ ਇਜਾਜ਼ਤ ਮਿਲ ਗਈ ਹੈ। ਇਸ ਮਗਰੋਂ ਉਹ ਅਪਣੇ ਚਾਰ ਘਰੇਲੂ ਮੈਚ ਇੰਦੌਰ ਵਿਚ ਤੇ ਤਿੰਨ ਮੁਹਾਲੀ ਵਿਚ ਖੇਡੇਗੀ। ਆਈਪੀਐਲ ਦੀ ਸੰਚਾਲਨ ਕਮੇਟੀ ਨੇ ਇਸ ਦੇ ਨਾਲ ਹੀ ਪਲੇਅ-ਆਫ ਥਾਵਾਂ ਦਾ ਐਲਾਨ ਵੀ ਕੀਤਾ ਹੈ।

ਬੀਸੀਸੀਆਈ ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਦਸਿਆ ਕਿ ਮੀਟਿੰਗ ਮਗਰੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪੁਣੇ ਐਲੀਮਿਨੇਟਰ ਤੇ ਕੁਆਲੀਫਾਇਰ ਦੋ ਦੀ ਮੇਜ਼ਬਾਨੀ ਕ੍ਰਮਵਾਰ 23 ਤੇ 25 ਮਈ ਨੂੰ ਕਰੇਗਾ। ਪੰਜਾਬ ਦੀ ਟੀਮ ਅੱਠ ਅਪਰੈਲ ਨੂੰ ਦਿੱਲੀ ਨਾਲ, 15 ਨੂੰ ਚੇਨੱਈ ਨਾਲ ਤੇ 19 ਅਪਰੈਲ ਨੂੰ ਹੈਦਰਾਬਾਦ ਨਾਲ ਮੁਹਾਲੀ ਵਿਚ ਮੈਚ ਖੇਡੇਗੀ।

ਇਸ ਵਾਰ ਆਈ.ਪੀ.ਐਲ 'ਚ ਪੁਰਾਣੀਆਂ ਦੋਨਾਂ ਟੀਮਾਂ ਦੀ ਵਾਪਸੀ 'ਤੇ ਸਾਰੇ ਪ੍ਰਸੰਸਕਾਂ ਵਿਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਯੁਵਰਾਜ ਸਿੰਘ ਦੀ ਪੰਜਾਬ ਦੀ ਟੀਮ ਵਿਚ ਵਾਪਸੀ ਤੋਂ ਬਾਅਦ ਉਨ੍ਹਾਂ ਦੇ ਚਹੇਤਿਆਂ ਵਿਚ ਕਾਫ਼ੀ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕ੍ਰਿਸ ਗੇਲ ਤੇ ਫ਼ਿੰਚ ਦਾ ਪੰੰਜਾਬ ਦੀ ਟੀਮ ਵਲੋਂ ਖਰੀਦੇ ਜਾਣ ਨਾਲ ਟੀਮ ਵਿਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਗੌਤਮ ਗੰਭੀਰ ਦੀ ਦਿੱਲੀ ਵਿਚ ਦੁਵਾਰਾ ਵਾਪਸੀ ਦੇ ਦਿੱਲੀ ਦੇ ਲੋਕਾਂ ਵਿਚ ਵੀ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।