Pro Kabaddi 2017: ਯੂ ਮੁੱਬਾ ਨੇ ਯੂ.ਪੀ. ਯੋਧਾ ਨੂੰ 37-34 ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪ੍ਰੋ ਕਬੱਡੀ ਲੀਗ ਦੇ ਪੰਜਵੇ ਸੈਸ਼ਨ ਵਿੱਚ ਸ਼ੁੱਕਰਵਾਰ ਨੂੰ ਰੌਮਾਂਚਕ ਮੁਕਾਬਲੇ ‘ਚ ਯੂ ਮੁੱਬਾ ਨੇ ਯੂ.ਪੀ. ਯੋਧਾ ਨੂੰ 37-34 ਦੇ ਨੇੜਲੇ ਫਰਕ ਨਾਲ ਹਰਾ ਦਿੱਤਾ

Kabaddi

ਲਖਨਾਊ: ਪ੍ਰੋ ਕਬੱਡੀ ਲੀਗ ਦੇ ਪੰਜਵੇ ਸੈਸ਼ਨ ਵਿੱਚ ਸ਼ੁੱਕਰਵਾਰ ਨੂੰ ਰੌਮਾਂਚਕ ਮੁਕਾਬਲੇ ‘ਚ ਯੂ ਮੁੱਬਾ ਨੇ ਯੂ.ਪੀ. ਯੋਧਾ ਨੂੰ 37-34 ਦੇ ਨੇੜਲੇ ਫਰਕ ਨਾਲ ਹਰਾ ਦਿੱਤਾ। ਯੂ.ਪੀ. ਮੁੱਬਾ ਦੀ ਇਹ ਪੰਜ ਮੈਚਾਂ ‘ਚ ਤੀਸਰੀ ਜਿੱਤ ਸੀ ਅਤੇ ਉਹ 15 ਅੰਕਾਂ ਦੇ ਨਾਲ ਆਪਣੇ ਗਰੁੱਪ ‘ਚ ਤੀਸਰੇ ਸਥਾਨ ‘ਤੇ ਪਹੁੰਚ ਗਈ ਹੈ।

ਜਦਕਿ ਯੂ.ਪੀ. ਦੀ 6 ਮੈਚਾਂ ‘ਚ ਇਹ ਦੂਸਰੀ ਹਾਰ ਸੀ ਅਤੇ ਉਹ 19 ਅੰਕਾਂ ਨਾਲ ਦੂਸਰੇ ਸਥਾਨ ‘ਤੇ ਬਣੀ ਹੋਈ ਹੈ। ਸ਼ੱਬੀਰ ਬਾਪੂ ਨੇ ਆਪਣੀ ਟੀਮ ਲਈ ਸ਼ਾਨਦਾਰ 13 ਅੰਕ ਜੋੜੇ। ਪਹਿਲੇ ਹਾਫ ‘ਚ ਯੂ.ਪੀ. ਨੇ ਸ਼ਾਨਦਾਰ ਖੇਡ ਖੇਡਦਿਆ ਹੋਇਆ 15-12 ਦੇ ਸਕੋਰ ਦੇ ਨਾਲ 3 ਅੰਕਾਂ ਨਾਲ ਬੜ੍ਹਤ ਬਣਾ ਲਈ ਸੀ। 

ਮੁੰਬਈ ਯੂ.ਪੀ. ਦੇ ਰਿਸ਼ਾਂਕ ਡੇਵਡਿਗਾ (14 ਅੰਕ) ਦੀ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ‘ਚ ਸਫਲ ਰਹੀ ਅਤੇ 3 ਅੰਕਾਂ ਦੀ ਬੜ੍ਹਤ ਦੇ ਨਾਲ ਮੁਕਾਬਲਾ ਆਪਣੇ ਨਾਂ ਕਰਨ ‘ਚ ਸਫਲ ਰਹੀ। ਯੂ.ਪੀ. ਨੇ ਰੇਡ ਤੋਂ 23 ਅੰਕ ਜੋੜੇ ਤਾਂ ਮੁੰਬਈ ਨੇ 25 ਅੰਕ ਜੋੜੇ।