Hockey Olympians Mandeep Singh Marriage News: ਵਿਆਹ ਦੇ ਬੰਧਨ ’ਚ ਬੱਝੇ ਹਾਕੀ ਓਲੰਪੀਅਨ ਮਨਦੀਪ ਸਿੰਘ ਤੇ ਉਦਿਤਾ ਦੁਹਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ 'ਚ ਹੋਏ ਅਨੰਦ ਕਾਰਜ

Hockey Olympians Mandeep Singh and Udita Duhan Marriage News

vHockey Olympians Mandeep Singh and Udita Duhan Marriage News: ਭਾਰਤੀ ਹਾਕੀ ਟੀਮ ਦੇ ਦੋ ਦਿੱਗਜ ਖਿਡਾਰੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਓਲੰਪੀਅਨ ਮਨਦੀਪ ਸਿੰਘ, ਜੋ ਜਲੰਧਰ ਦੇ ਹਾਕੀ ਮੱਕਾ ਮਿੱਠਾਪੁਰ ਦਾ ਰਹਿਣ ਵਾਲਾ ਹੈ ਨੇ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਉਦਿਤਾ ਕੌਰ ਨਾਲ ਵਿਆਹ ਕਰਵਾ ਲਿਆ ਹੈ। 

ਇਸ ਦੌਰਾਨ ਦੋਵਾਂ ਦੇ ਪਰਿਵਾਰ ਅਤੇ ਭਾਰਤੀ ਹਾਕੀ ਟੀਮ ਦੇ ਕਈ ਖਿਡਾਰੀ ਮੌਜੂਦ ਸਨ। ਦੋਹਾਂ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ। ਕੱਲ੍ਹ ਯਾਨੀ ਵੀਰਵਾਰ ਨੂੰ ਮਨਦੀਪ ਸਿੰਘ ਦੇ ਘਰ ਪ੍ਰੀ-ਵੈਡਿੰਗ ਫੰਕਸ਼ਨ ਰੱਖਿਆ ਗਿਆ ਸੀ।

ਮਨਦੀਪ ਸਿੰਘ ਨੂੰ ਹਾਕੀ ਟੀਮ ਦੀ ਗੋਲ ਮਸ਼ੀਨ ਕਿਹਾ ਜਾਂਦਾ ਹੈ, ਉਹ ਇਸ ਸਮੇਂ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ 'ਤੇ ਹਨ। ਉਥੇ ਹੀ ਉਦਿਤਾ ਮਹਿਲਾ ਹਾਕੀ ਲੀਗ ਦੀ ਸਭ ਤੋਂ ਮਹਿੰਗੀ ਖਿਡਾਰਨ ਰਹੀ ਹੈ। ਇਸ ਤੋਂ ਇਲਾਵਾ ਉਹ ਮਾਡਲਿੰਗ ਵੀ ਕਰਦੀ ਹੈ। ਦੋਵਾਂ ਦੇ ਅਨੰਦ ਕਾਰਜ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। 

25 ਜਨਵਰੀ 1995 ਨੂੰ ਪਿੰਡ ਮਿੱਠਾਪੁਰ, ਜਲੰਧਰ ਵਿੱਚ ਜਨਮੇ ਮਨਦੀਪ ਸਿੰਘ ਨੇ ਸੁਰਜੀਤ ਹਾਕੀ ਅਕੈਡਮੀ, ਜਲੰਧਰ ਵਿੱਚ ਇੱਕ ਨੌਜਵਾਨ ਖਿਡਾਰੀ ਵਜੋਂ ਫੀਲਡ ਹਾਕੀ ਖੇਡਣਾ ਸ਼ੁਰੂ ਕੀਤਾ ਸੀ। ਹੁਣ ਮਨਦੀਪ ਸਿੰਘ ਭਾਰਤੀ ਪੁਰਸ਼ ਰਾਸ਼ਟਰੀ ਹਾਕੀ ਟੀਮ ਦਾ ਹਿੱਸਾ ਹਨ।

 

 ਮਨਦੀਪ ਸਿੰਘ ਕਈ ਵੱਡੀਆਂ ਚੈਂਪੀਅਨਸ਼ਿਪਾਂ ਆਪਣੇ ਨਾਂ ਕਰ ਚੁੱਕਾ ਹੈ। ਓਲੰਪੀਅਨ ਮਨਦੀਪ ਸਿੰਘ ਇਸ ਸਮੇਂ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਤਾਇਨਾਤ ਹਨ।

ਹਿਸਾਰ ਦੇ ਪਿੰਡ ਨੰਗਲ ਵਿੱਚ 14 ਜਨਵਰੀ 1998 ਨੂੰ ਜਨਮੀ ਉਦਿਤਾ ਕੌਰ ਦੁਹਾਨ ਨੇ ਹਰਿਆਣਾ ਹਾਕੀ ਟੀਮ ਨਾਲ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਹ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਹੈ। ਹਾਕੀ ਤੋਂ ਪਹਿਲਾਂ ਉਦਿਤਾ ਹੈਂਡਬਾਲ ਵੀ ਖੇਡ ਚੁੱਕੀ ਸੀ। ਉਸ ਦਾ ਖੇਡ ਕਰੀਅਰ ਹੈਂਡਬਾਲ ਨਾਲ ਸ਼ੁਰੂ ਹੋਇਆ ਸੀ।