ਇਸ ਦੇਸ਼ ਦੇ ਟੈਨਿਸ ਖਿਡਾਰੀ ‘ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਲੱਗੀ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬ੍ਰਾਜ਼ੀਲ ਦੇ ਟੈਨਿਸ ਖਿਡਾਰੀ ਜੋਆਓ ਸੂਜ਼ਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਇਕ ਮਹੀਨੇ ਤੋਂ ਵੀ ਘੱਟ ਸਮੇਂ...

Joao Souza

ਨਵੀਂ ਦਿੱਲੀ : ਬ੍ਰਾਜ਼ੀਲ ਦੇ ਟੈਨਿਸ ਖਿਡਾਰੀ ਜੋਆਓ ਸੂਜ਼ਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਦੂਜੀ ਵਾਰ ਏਟੀਪੀ ਵਿਸ਼ਵ ਟੂਰ ਤੋਂ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। 30 ਸਾਲਾ ਖਿਡਾਰੀ ਤੇ ਇਸ ਤੋਂ ਪਹਿਲਾਂ ਟੈਨਿਸ ਇੰਸਟੀਚਿਊਟ ਯੂਨਿਟ (ਟੀਆਈਯੂ) ਨੇ 29 ਮਾਰਚ ਨੂੰ ਪਾਬੰਦੀ ਲਗਾਈ ਸੀ ਪਰ ਅਪੀਲ ਤੋਂ ਬਾਅਦ 8 ਅਪ੍ਰੈਲ ਨੂੰ ਫ਼ੈਸਲਾ ਪਲਟ ਦਿੱਤਾ ਗਿਆ ਸੀ।

ਟੀਯੂਆਈ ਦੀ ਜਾਂਚ ਵਿਚ ਵਾਧੂ ਸਬੂਤਾਂ ‘ਤੇ ਵਿਚਾਰ ਕਰਨ ਤੋਂ ਬਾਅਦ ਪਾਬੰਦੀ ਨੂੰ ਬਹਾਲ ਕਰ ਦਿੱਤਾ ਗਿਆ ਹੈ। ਟੀਯੂਆਈ ਨੇ ਹਾਲਾਂਕਿ ਪਾਬੰਦੀ ਨੂੰ ਲੈ ਕੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਸੂਜ਼ਾ ਨੂੰ ਭਵਿੱਖ ਵਿਚ ਅਪੀਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।