PR Sreejesh awarded : ਪੀਆਰ ਸ਼੍ਰੀਜੇਸ਼ ਨੂੰ 2 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਵੇਗੀ ਕੇਰਲ ਸਰਕਾਰ
CM ਪਿਨਾਰਾਈ ਵਿਜਯਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ ਲਿਆ ਫ਼ੈਸਲਾ
PR Sreejesh
Hockey stalwart PR Sreejesh awarded : ਕੇਰਲ ਸਰਕਾਰ ਨੇ ਬੁੱਧਵਾਰ ਨੂੰ ਭਾਰਤੀ ਹਾਕੀ ਦੇ ਦਿੱਗਜ ਗੋਲਕੀਪਰ ਅਤੇ ਪੈਰਿਸ ਓਲੰਪਿਕ ਵਿੱਚ ਟੀਮ ਨੂੰ ਲਗਾਤਾਰ ਦੂਜਾ ਤਮਗਾ ਦਿਵਾਉਣ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਪੀਆਰ ਸ਼੍ਰੀਜੇਸ਼ ਲਈ 2 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਦਫ਼ਤਰ ਦੇ ਬਿਆਨ ਅਨੁਸਾਰ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਸ ਸਬੰਧੀ ਫੈਸਲਾ ਲਿਆ ਗਿਆ ਹੈ।
ਇਸ 'ਚ ਕਿਹਾ ਗਿਆ ਕਿ 'ਪੈਰਿਸ ਓਲੰਪਿਕ 'ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਪੀ.ਆਰ ਸ਼੍ਰੀਜੇਸ਼ ਨੂੰ 2 ਕਰੋੜ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ।' ਪੈਰਿਸ ਓਲੰਪਿਕ ਤੋਂ ਬਾਅਦ ਸ਼੍ਰੀਜੇਸ਼ ਨੇ ਖੇਡ ਤੋਂ ਸੰਨਿਆਸ ਲੈ ਲਿਆ ਸੀ।