ਦਿੱਲੀ ਦਾ ਸਾਬਕਾ ਕ੍ਰਿਕਟਰ ਮਿਥੁਨ ਮਨਹਾਸ ਬੀਸੀਸੀਆਈ ਪ੍ਰਧਾਨ ਦੀ ਦੌੜ ’ਚ ਸਭ ਤੋਂ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕੀਤੇ ਦਾਖਲ

Former Delhi cricketer Mithun Manhas leads in BCCI President race

ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਕਪਤਾਨ ਮਿਥੁਨ ਮਨਹਾਸ ਬੀਸੀਸੀਆਈ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦੀ ਦੌੜ ’ਚ ਸਭ ਤੋਂ ਅੱਗੇ ਹਨ। ਮਿਥੁਨ ਮਨਹਾਸ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਭਾਰਤੀ ਕ੍ਰਿਕਟ ਬੋਰਡ ਦੇ ਕੁੱਝ ਤਜ਼ਰਬੇਕਾਰ ਪ੍ਰਸ਼ਾਸਕਾਂ ਅਤੇ ਮੁੱਖ ਫੈਸਲਾ ਲੈਣ ਵਾਲਿਆਂ ਨੇ ਇੱਕ ਗੈਰ-ਰਸਮੀ ਮੀਟਿੰਗ ਕੀਤੀ। ਇਹ ਮੀਟਿੰਗ 28 ਸਤੰਬਰ ਨੂੰ ਸਾਲਾਨਾ ਆਮ ਮੀਟਿੰਗ ਤੋਂ ਪਹਿਲਾਂ ਬੋਰਡ ਵਿੱਚ ਖਾਲੀ ਅਸਾਮੀਆਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਰੱਖੀ ਗਈ ਸੀ।

ਇਨ੍ਹਾਂ ਅਹੁਦਿਆਂ ਲਈ ਦਾਅਵੇਦਾਰਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ। ਇਨ੍ਹਾਂ ਵਿੱਚ ਮਨਹਾਸ ਅਤੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇਐਸਸੀਏ) ਦੇ ਪ੍ਰਧਾਨ ਰਘੂਰਾਮ ਭੱਟ ਸ਼ਾਮਲ ਹਨ। ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਿਖਰਲਾ ਅਹੁਦਾ ਮਨਹਾਸ ਨੂੰ ਜਾ ਸਕਦਾ ਹੈ, ਜਿਨ੍ਹਾਂ ਜੰਮੂ ਅਤੇ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇਕੇਸੀਏ) ਦੇ ਨਾਲ ਕ੍ਰਿਕਟ ਸੰਚਾਲਨ ਦੇ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ। ਮਨਹਾਸ ਨੂੰ ਕਦੇ ਵੀ ਭਾਰਤੀ ਟੀਮ ਵਿੱਚ ਥਾਂ ਨਹੀਂ ਮਿਲੀ, ਪਰ ਉਸ ਨੇ 157 ਪਹਿਲੇ ਦਰਜੇ ਦੇ ਮੈਚ ਖੇਡੇ ਅਤੇ 27 ਸੈਂਕੜੇ ਸਮੇਤ 45 ਤੋਂ ਵੱਧ ਦੀ ਔਸਤ ਨਾਲ 9714 ਦੌੜਾਂ ਬਣਾਈਆਂ ਹਨ।