ਟੀ-20 ਵਿਸ਼ਵ ਕੱਪ: ਅਭਿਆਸ ਮੈਚ ਵਿਚ ਭਾਰਤ ਨੇ ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

153 ਦੌੜਾਂ ਦੇ ਟੀਚੇ ਨੂੰ ਟੀਮ ਇੰਡੀਆ ਨੇ 17.5 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ ਕੀਤਾ ਹਾਸਲ

T20 World Cup

 

ਦੁਬਈ : ਦੂਜੇ ਅਭਿਆਸ ਮੈਚ ਵਿਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ 8 ਵਿਕਟ ਨਾਲ ਹਰਾ ਦਿਤਾ ਹੈ।  ਟਾਸ ਜਿੱਤ ਕੇ ਪਹਿਲਾਂ ਖੇਡਦੇ ਹੋਏ ਆਸਟਰੇਲੀਆ ਨੇ 152/5 ਦਾ ਸਕੋਰ ਬਣਾਇਆ। ਟੀਮ ਲਈ ਸਟੀਵ ਸਮਿਥ  ਨੇ 57 ਦੌੜਾਂ ਦੀ ਪਾਰੀ ਖੇਡੀ ਉਥੇ ਹੀ ਭਾਰਤ ਵਲੋਂ ਆਰ ਅਸ਼ਵਿਨ 2 ਵਿਕਟਾਂ ਲੈਣ ਵਿਚ ਸਫ਼ਲ ਰਹੇ। 

 

 

 153 ਦੌੜਾਂ ਦੇ ਟੀਚੇ ਨੂੰ ਟੀਮ ਇੰਡੀਆ ਨੇ ਸ਼ਾਨਦਾਰ ਖੇਡ ਦਿਖਾਂਉਦੇ ਹੋਏ 17.5 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ ਹਾਸਲ ਕਰ ਲਿਆ। ਹਾਰਦਿਕ ਪੰਡਿਆ ਨੇ 8 ਗੇਂਦਾਂ ’ਤੇ ਨਾਬਾਦ 14 ਅਤੇ ਸੂਰੀਆਕੁਮਾਰ ਯਾਦਵ  ਨੇ 27 ਗੇਂਦਾਂ ’ਤੇ ਨਾਬਾਦ 38 ਦੌੜਾਂ ਬਣਾਈਆ।  ਇਸ ਤੋਂ ਪਹਿਲਾਂ ਭਾਰਤ ਨੇ ਅਪਣੇ ਪਹਿਲੇ ਅਭਿਆਸ ਮੈਚ ਵਿਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਸੀ।

 

 

ਇਸ ਮੈਚ ਮੈਚ ਵਿਚ ਰੋਹੀਤ ਸ਼ਰਮਾ ਨੇ 41 ਗੇਂਦਾਂ ’ਤੇ 60 ਦੌੜਾਂ ਦੀ ਪਾਰੀ ਖੇਡੀ।  ਰੋਹਿਤ ਨੇ 5 ਚੌਕੇ ਅਤੇ 3 ਛਿੱਕੇ ਲਗਾਏ।  ਰੋਹਿਤ ਤੇ ਰਾਹੁਲ ਵਿਚਕਾਰ ਪਹਿਲੀ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਹੋਈ। ਪਹਿਲਾਂ ਖੇਡਦਿਆਂ ਆਸਟਰੇਲੀਆ ਦੀ ਸ਼ੁਰੂਆਤ ਖ਼ਰਾਬ ਰਹੀ। ਦੂਜੇ ਓਵਰ ਦੀ ਪੰਜਵੀਂ ਅਤੇ ਛੇਵੀਂ ਗੇਂਦ ਉਤੇ ਅਸ਼ਵਿਨ ਨੇ ਡੇਵਿਡ ਵਾਰਨਰ ਅਤੇ ਮਿਚੇਲ ਮਾਰਸ਼ ਨੂੰ ਆਊਟ ਕਰ ਕੇ ਭਾਰਤ ਨੂੰ ਦੋਹਰੀ ਸਫ਼ਲਤਾ ਦਿਵਾਈ।

 

ਇਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਆਰੋਨ ਫ਼ਿੰਚ   ਨੂੰ ਆਊਟ ਕਰ ਕ। ਕੰਗਾਰੂ ਟੀਮ ਦਾ ਲੱਕ ਤੋੜ ਕੇ ਰੱਖ ਦਿੱਤਾ। ਇਸ ਤੋਂ ਬਾਅਦ ਸਟੀਵ ਸਮਿਥ ਦੀ ਪਾਰੀ ਨੇ ਆਸਟਰੇਲੀਆ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ ਪਰ ਭਾਰਤੀ ਟੀਮ ਨੇ ਇਸ ਨੂੰ ਬੌਣਾ ਸਾਬਤ ਕਰ ਦਿਤਾ।