Yuzvendra Chahal ਨੂੰ ਮੁੜ ਨਹੀਂ ਮਿਲਿਆ ਮੌਕਾ! ਆਸਟ੍ਰੇਲੀਆ ਖਿਲਾਫ਼ T20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ
ਯੁਜਵੇਂਦਰ ਚਾਹਲ ਵਨਡੇ ਅਤੇ T20 ਕ੍ਰਿਕਟ ਵਿਚ ਸੱਭ ਤੋਂ ਵਧੀਆ ਸਪਿਨਰਾਂ ਵਿਚੋਂ ਇਕ ਹਨ।
India-Australia T20 Series 2023: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਹਾਲ ਹੀ ਵਿਚ ਆਸਟ੍ਰੇਲੀਆ ਦੇ ਖਿਲਾਫ ਆਗਾਮੀ T20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿਤਾ ਗਿਆ ਹੈ। ਇਸ ਦੌਰਾਨ BCCI ਦੇ ਇਸ ਫੈਸਲੇ ਨੇ ਲੋਕਾਂ ਨੂੰ ਹੈਰਾਨ ਕਰ ਦਿਤਾ ਹੈ ਕਿ ਟੀਮ ਦੀ ਕਮਾਨ ਸੁਰਿਆਕੁਮਾਰ ਯਾਦਵ ਨੂੰ ਸੌੰਪੀ ਗਈ ਹੈ ਜਦਕਿ ਵਿਸ਼ਵ ਕੱਪ 2023 ਵਿਚ ਉਨ੍ਹਾਂ ਦਾ ਕੋਈ ਵੱਡਾ ਯੋਗਦਾਨ ਵੀ ਨਹੀਂ ਰਿਹਾ। ਇੰਨਾ ਹੀ ਨਹੀਂ ਸਗੋਂ ਇਕ ਹੋਰ ਫੈਸਲੇ ਨੇ ਹੈਰਾਨ ਕਰ ਦਿਤਾ ਹੈ ਕਿ ਯੁਜਵੇਂਦਰ ਚਾਹਲ (Yuzvendra Chahal news) ਨੂੰ ਮੁੜ ਮੌਕਾ ਨਹੀਂ ਦਿਤਾ ਗਿਆ ਹੈ।
ਯੁਜਵੇਂਦਰ ਚਾਹਲ ਵਨਡੇ ਅਤੇ T20 ਕ੍ਰਿਕਟ ਵਿਚ ਸੱਭ ਤੋਂ ਵਧੀਆ ਸਪਿਨਰਾਂ ਵਿਚੋਂ ਇਕ ਹਨ। ਹਾਲਾਂਕਿ, ਉਸ ਨੂੰ BCCI ਦੇ ਚੋਣਕਾਰਾਂ ਵਲੋਂ ਕੱਚਾ ਸੌਦਾ ਹੀ ਮਿਲਦਾ ਰਿਹਾ ਹੈ। ਯੁਜਵੇਂਦਰ ਚਾਹਲ ਨੂੰ ਨਾ ਹੀ ਏਸ਼ੀਆ ਕੱਪ 2023 ਲਈ ਵਿਚਾਰਿਆ ਗਿਆ ਤੇ ਨਾ ਹੀ ਆਈਸੀਸੀ ਵਿਸ਼ਵ ਕੱਪ 2023 ਵਿਚ ਉਨ੍ਹਾਂ ਨੂੰ ਮੌਕਾ ਦਿਤਾ ਗਿਆ।
ਇਸ ਦੌਰਾਨ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਯੁਜਵੇਂਦਰ ਨੂੰ ਆਸਟ੍ਰੇਲੀਆ ਦੇ ਖਿਲਾਫ ਆਉਣ ਵਾਲੀ ਟੀ-20 ਸੀਰੀਜ਼ ਲਈ ਨਹੀਂ ਚੁਣਿਆ ਗਿਆ। ਦੱਸ ਦਈਏ ਕਿ ਯੁਜਵੇਂਦਰ ਤੋਂ ਵੱਧ ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ ਅਤੇ ਰਵੀ ਬਿਸ਼ਨੋਈ ਨੂੰ ਤਰਜੀਹ ਦਿਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਯੁਜਵੇਂਦਰ ਨੇ 80 ਟੀ-20 ਮੈਚਾਂ ਵਿਚ 25.09 ਦੀ ਔਸਤ ਨਾਲ 96 ਵਿਕਟਾਂ ਲਈਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਖਿਲਾਫ ਆਗਾਮੀ T20 ਸੀਰੀਜ਼ ਲਈ ਵਿਚਾਰਿਆ ਨਹੀਂ ਗਿਆ। (India-Australia T20 Series 2023 news)।
ਇਸ ਦੌਰਾਨ ਜਿਵੇਂ ਹੀ BCCI ਵਲੋਂ ਟੀਮ ਦਾ ਐਲਾਨ ਕੀਤਾ ਗਿਆ ਤਾਂ ਚਾਹਲ ਵਲੋਂ X (ਜੋ ਪਹਿਲਾਂ ਟਵਿਟਰ ਸੀ) 'ਤੇ ਪ੍ਰਤੀਕ੍ਰਿਆ ਦਿਤੀ ਗਈ। ਉਨ੍ਹਾਂ X 'ਤੇ ਸਿਰਫ ਇਕ ਮੁਸਕੁਰਾਉਣ ਵਾਲਾ ਇਮੋਜੀ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ ਚਾਹਲ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਰਾਜਸਥਾਨ ਰਾਇਲਜ਼ ਲਈ ਗੇਂਦਬਾਜ਼ੀ ਕੀਤੀ ਹੈ ਪਰ ਭਾਰਤੀ ਟੀਮ 'ਚ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਹੈ। ਵਿਸ਼ਵ ਕੱਪ 2023 ਦੇ ਫਾਈਨਲ ਮੁਕਾਬਲੇ ਤੋਂ ਬਾਅਦ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਆਸਟ੍ਰੇਲੀਆ ਦੇ ਖਿਲਾਫ ਖੇਡਾਂ ਲਈ ਉਪਲਬਧ ਨਹੀਂ ਹਨ। ਇਸ ਲਈ ਉਮੀਦ ਸੀ ਕਿ ਚਾਹਲ ਟੀਮ ਵਿਚ ਜਗ੍ਹਾ ਬਣਾ ਸਕਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਵਿਚਾਰਿਆ ਨਹੀਂ ਗਿਆ।
(For more news apart from India Australia T20 Series 2023 Yuzvendra Chahal news, stay tuned to Rozana Spokesman)