India vs Australia T20 series: ਆਸਟ੍ਰੇਲੀਆ ਵਿਰੁਧ ਪੰਜ ਮੈਚਾਂ ਦੀ ਟੀ-20 ਸੀਰੀਜ਼ ’ਚ ਭਾਰਤ ਦੀ ਅਗਵਾਈ ਕਰਨਗੇ ਸੂਰਿਆਕੁਮਾਰ ਯਾਦਵ

ਏਜੰਸੀ

ਖ਼ਬਰਾਂ, ਖੇਡਾਂ

ਅਰਸ਼ਦੀਪ ਸਿੰਘ ਨੂੰ ਵੀ ਮਿਲੀ ਥਾਂ

India’s squad for T20I series against Australia announced

India vs Australia T20 series: ਸੂਰਿਆਕੁਮਾਰ ਯਾਦਵ ਨੂੰ ਸੋਮਵਾਰ ਨੂੰ ਵਿਸ਼ਾਖਾਪਟਨਮ 'ਚ ਆਸਟ੍ਰੇਲੀਆ ਵਿਰੁਧ 23 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਲਈ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਆਸਟਰੇਲੀਆ ਵਿਰੁਧ ਲੜੀ ਲਈ ਮੇਜ਼ਬਾਨ ਟੀਮ ਦੇ ਉਪ ਕਪਤਾਨ ਹੋਣਗੇ।

ਭਾਰਤ ਨੇ ਟੀ-20 ਸੀਰੀਜ਼ ਲਈ ਵਿਸ਼ਵ ਕੱਪ ਟੀਮ ਵਿਚੋਂ ਸਿਰਫ਼ ਤਿੰਨ ਖਿਡਾਰੀਆਂ ਦੀ ਚੋਣ ਕੀਤੀ ਹੈ, ਜਿਸ ਵਿਚ ਪ੍ਰਸਿਧ ਕ੍ਰਿਸ਼ਨ, ਈਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਸ਼ਾਮਲ ਹਨ। ਇਸ ਤੋਂ ਇਲਾਵਾ ਟੀਮ ਵਿਚ ਅਰਸ਼ਦੀਪ ਸਿੰਘ ਨੂੰ ਵੀ ਥਾਂ ਮਿਲੀ ਹੈ। ਹਾਲਾਂਕਿ ਸ਼੍ਰੇਅਸ ਅਈਅਰ ਰਾਏਪੁਰ ਅਤੇ ਬੈਂਗਲੁਰੂ 'ਚ ਹੋਣ ਵਾਲੇ ਆਖਰੀ ਦੋ ਟੀ-20 ਅੰਤਰਰਾਸ਼ਟਰੀ ਮੈਚਾਂ ਲਈ ਟੀਮ 'ਚ ਸ਼ਾਮਲ ਹੋਣਗੇ ਅਤੇ ਉਹ ਗਾਇਕਵਾੜ ਦੀ ਜਗ੍ਹਾ ਉਪ-ਕਪਤਾਨ ਦੀ ਭੂਮਿਕਾ ਨਿਭਾਉਣਗੇ।

ਟੀਮ ਇਸ ਪ੍ਰਕਾਰ ਹੈ:

ਸੂਰਿਆਕੁਮਾਰ ਯਾਦਵ, ਰੁਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ, ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ।

(For more news apart from India’s squad for T20I series against Australia announced , stay tuned to Rozana Spokesman)