Ravichandran Ashwin got a 'Love Letter'
ਭਾਰਤ ਦੇ ਸਾਬਕਾ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਦੀ ਪਤਨੀ, ਪ੍ਰਿਥੀ ਨੇ ਉਨ੍ਹਾਂ ਨੂੰ ਇਕ ਪਿਆਰ ਭਰਿਆ ਪੱਤਰ ਲਿਖਿਆ ਹੈ। ਜੋ ਕ੍ਰਿਕਟ ਦੇ ਮਹਾਨ ਖਿਡਾਰੀ ਅਸ਼ਵਿਨ ਦੁਆਰਾ ਸੰਨਿਆਸ ਲੈਣ ਦੀ ਐਲਾਨ ਕਰਨ ਤੋਂ ਬਾਅਦ ਆਉਣ ਵਾਲੇ ਸੁਨੇਹਿਆਂ ਦੇ ਹੜ੍ਹ ਦਾ ਸਭ ਜ਼ਿਆਦਾ ਦਿਲ ਖਿੱਚਣ ਵਾਲਾ ਪੱਤਰ ਹੈ।
ਕ੍ਰਿਕਟ ਜਗਤ ਬੁੱਧਵਾਰ ਸਵੇਰੇ ਉਸ ਵੇਲੇ ਹੈਰਾਨ ਹੋ ਗਿਆ ਜਦੋਂ ਅਸ਼ਵਿਨ ਨੇ ਕਪਤਾਨ ਰੋਹਿਤ ਸ਼ਰਮਾ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫ਼ਰੰਸ ਵਿਚ ਸੰਨਿਆਸ ਦਾ ਐਲਾਨ ਕਰ ਦਿਤਾ। ਉਸ ਤੋਂ ਬਾਅਦ ਡਰੈਸਿੰਗ ਰੂਮ ’ਚ ਵਿਰਾਟ ਕੋਹਲੀ ਦੇ ਗਲ ਲੱਗ ਕੇ ਉਹ ਭਾਵੁਕ ਹੋ ਗਏ ਜੋ ਕਿ ਕੈਮਰੇ ’ਚ ਕੈਦ ਹੋ ਗਿਆ।
ਪ੍ਰਿਥੀ ਨੇ ਆਪਣੇ ਪੱਤਰ ਵਿਚ ਲਿਖਿਆ, ‘ਮੇਰੇ ਲਈ ਇਹ ਦੋ ਦਿਨ ਬਹੁਤ ਧੁੰਦਲੇ ਰਹੇ ਹਨ। ਮੈਂ ਇਸ ਬਾਰੇ ਸੋਚ ਰਹੀ ਹਾਂ ਕਿ ਮੈਂ ਕੀ ਕਹਿ ਸਕਦੀ ਹਾਂ.. ਕੀ ਮੈਂ ਇਸ ਨੂੰ ਆਪਣੇ ਮਨਪਸੰਦ ਕ੍ਰਿਕਟਰ ਨੂੰ ਸ਼ਰਧਾਂਜਲੀ ਵਜੋਂ ਲਿਖਾਂ? ਹੋ ਸਕਦਾ ਹੈ ਕਿ ਮੈਂ ਸਿਰਫ਼ ਜੀਵਨ ਸਾਥੀ ਦਾ ਐਂਗਲ ਲਵਾਂ? ਸ਼ਾਇਦ ਕਿਸੇ ਪ੍ਰਸੰਸਕ ਲੜਕੀ ਦਾ ਪਿਆਰ ਪੱਤਰ?