ਸੈਰੇਨਾ ਨੇ 24ਵੇਂ ਗ੍ਰੈਂਡਸਲੈਮ ਵੱਲ ਵਧਾਏ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੇਰੇਨਾ ਵਿਲੀਅਮਸ ਨੇ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ ਸੋਮਵਾਰ ਨੂੰ ਇੱਥੇ ਚੋਟੀ ਦਾ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਤਿੰਨ ਸੈੱਟ.......

Serena Williams steps up her move to the 24th Grand Slam

ਮੈਲਬੋਰਨ : ਸੇਰੇਨਾ ਵਿਲੀਅਮਸ ਨੇ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ ਸੋਮਵਾਰ ਨੂੰ ਇੱਥੇ ਚੋਟੀ ਦਾ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਤਿੰਨ ਸੈੱਟ ਤਕ ਚਲੇ ਮੁਕਾਬਲੇ 'ਚ ਹਰਾ ਕੇ ਕੁਆਰਟਰ ਫ਼ਾਈਨਲ 'ਚ ਜਗ੍ਹਾ ਪੱਕੀ ਕੀਤੀ। ਕਰੀਅਰ 'ਚ ਅਜੇ ਤਕ 23 ਗ੍ਰੈਂਡਸਲੈਮ ਖਿਤਾਬ ਜਿੱਤ ਚੁੱਕੀ ਸੇਰੇਨਾ ਨੇ ਵਿਸ਼ਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ ਹਾਲੇਪ ਨੂੰ 6-1, 4-6, 6-4 ਨਾਲ ਹਰਾਇਆ।

ਇਸ ਜਿੱਤ ਦੇ ਨਾਲ ਹੀ ਸੇਰੇਨਾ ਨੇ ਮਾਰਗੇਟ ਕੋਰਟ ਦੇ ਰਿਕਾਰਡ 24 ਗ੍ਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਵੱਲ ਕਦਮ ਵਧਾ ਦਿੱਤੇ ਹਨ। ਕੁਆਰਟਰ ਫ਼ਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਚੈੱਕ ਗਣਰਾਜ ਦੀ ਅੱਠਵਾਂ ਦਰਜਾ ਪ੍ਰਾਪਤ ਕੈਰੋਲਿਨਾ ਪਲਿਸਕੋਵਾ ਨਾਲ ਹੋਵੇਗਾ।