ਭਾਰਤ ਨੂੰ ਹਰਾ ਇੰਗਲੈਂਡ ਜਿੱਤੇਗੀ 2019 ਵਿਸ਼ਵ ਕੱਪ : ਮਾਈਕਲ ਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

30 ਮਈ ਤੋਂ ਵਿਸ਼ਵ ਕੱਪ ਇੰਗਲੈਂਡ ਵਿਚ ਖੇਡਿਆ ਜਾਏਗਾ। ਇਕ ਪਾਸੇ ਜਿੱਥੇ ਹਰ ਕਿਸੇ ਨੂੰ ਉਮੀਦ ਹੈ ਕਿ ਭਾਰਤੀ ਟੀਮ ਵਿਸ਼ਵ ਕੱਪ ਜੇਤੂ ਬਣ ਸਕਦੀ ਹੈ ਤਾਂ ਉੱਥੇ ਹੀ

Michael Vaughan

ਨਵੀਂ ਦਿੱਲੀ : 30 ਮਈ ਤੋਂ ਵਿਸ਼ਵ ਕੱਪ ਇੰਗਲੈਂਡ ਵਿਚ ਖੇਡਿਆ ਜਾਏਗਾ। ਇਕ ਪਾਸੇ ਜਿੱਥੇ ਹਰ ਕਿਸੇ ਨੂੰ ਉਮੀਦ ਹੈ ਕਿ ਭਾਰਤੀ ਟੀਮ ਵਿਸ਼ਵ ਕੱਪ ਜੇਤੂ ਬਣ ਸਕਦੀ ਹੈ ਤਾਂ ਉੱਥੇ ਹੀ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਟਵੀਟ ਕਰ ਕੇ ਵਿਸ਼ਵ ਕੱਪ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ। ਮਾਈਕਲ ਵਾਨ ਨੇ ਟਵੀਟ ਕਰ ਕੇ ਲਿਖਿਆ ਕਿ ਵਿਸ਼ਵ ਕੱਪ ਦੇ ਫਾਈਨਲ ਵਿਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਪਹੁੰਣਗੀਆਂ ਪਰ ਵਿਸ਼ਵ ਜੇਤੂ ਇੰਗਲੈਂਡ ਟੀਮ ਹੀ ਬਣੇਗੀ।

ਜ਼ਿਕਰਯੋਗ ਹੈ ਕਿ ਭਾਰਤ ਨੇ 2 ਵਾਰ ਵਿਸ਼ਵ ਕੱਪ ਖਿਤਾਬ ਜਿੱਤਿਆ ਹੈ ਤਾਂ ਉੱਥੇ ਹੀ ਇੰਗਲੈਂਡ ਦੀ ਟੀਮ ਇਕ ਵਾਰ ਵੀ ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ। ਭਾਂਵੇ ਹੀ ਇੰਗਲੈਂਡ 3 ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਹੋਵੇ ਪਰ ਅਜੇ ਤੱਕ ਜਿੱਤਣ 'ਚ ਸਫਲ ਨਹੀਂ ਹੋ ਸਕੀ ਹੈ। ਅਜਿਹੇ 'ਚ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਮਾਈਕਲ ਵਾਨ ਵੱਲੋਂ ਕੀਤੀ ਗਈ ਭਵਿੱਖਬਾਣੀ ਕਿੰੰਨੀ ਸਫ਼ਲ ਹੁੰਦੀ ਹੈ