ਵਿਸ਼ਵ ਕੱਪ 'ਚ ਪਾਕਿਸਤਾਨ ਵਿਰੁਧ ਨਾ ਖੇਡਣ ਨਾਲ ਭਾਰਤ ਨੂੰ ਹੋਵੇਗਾ ਨੁਕਸਾਨ : ਗਵਾਸਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਾਬਕਾ ਭਾਰਤੀ ਕਪਤਾਨ ਸੁਨੀਲ ਗਵਾਸਕਰ ਦਾ ਕਹਿਣਾ ਹੈ ਕਿ ਆਉਣ ਵਾਲੇ ਵਿਸ਼ਵ ਕੱਪ ਵਿਚ ਪਾਕਿਸਤਾਨ ਦਾ ਵਿਰੋਧ ਕਰ ਕੇ ਭਾਰਤ ਨੂੰ ਨੁਕਸਾਨ ਹੋਵੇਗਾ

Sunil Gavaskar

ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਸੁਨੀਲ ਗਵਾਸਕਰ ਦਾ ਕਹਿਣਾ ਹੈ ਕਿ ਆਉਣ ਵਾਲੇ ਵਿਸ਼ਵ ਕੱਪ ਵਿਚ ਪਾਕਿਸਤਾਨ ਦਾ ਵਿਰੋਧ ਕਰ ਕੇ ਭਾਰਤ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਦੋ-ਪੱਖੀ ਲੜੀਆਂ ਵਿਚਖੇਡਣ ਤੋਂ ਇਨਕਾਰ ਦੀ ਨੀਤੀ ਜਾਰੀ ਰਖਦੇ ਹੋਏ ਭਾਰਤ ਆਪਣੇ ਕੱਟੜ ਵਿਰੋਧੀ ਦੀ ਪ੍ਰੇਸ਼ਾਨੀ ਵਧਾ ਸਕਦਾ ਹੈ। ਪਿਛਲੇ ਹਫ਼ਤੇ ਪੁਲਵਾਮਾ ਵਿਚ ਆਤੰਕੀ ਹਮਲੇ ਵਿਚ ਸੀਆਰਪੀਐਫ਼ ਦੇ 40 ਤੋਂ ਜ਼ਿਆਦਾ ਫ਼ੌਜੀਆਂ ਦੀ ਮੌਤ ਤੋਂ ਬਾਦ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਦੀ ਅਗਵਾਈ ਵਿਚ ਪਾਕਿਸਤਾਨ ਦੀ ਕ੍ਰਿਕਟ ਵਿਚ ਪੂਰੀ ਤਰ੍ਹਾਂ ਵਿਰੋਧਤਾ ਵਧ ਰਹੀ ਹੈ।

ਭਾਰਤ ਨੂੰ ਪਾਕਿਸਤਾਨ ਵਿਰੁਧ 16 ਜੂਨ ਨੂੰ ਵਿਸ਼ਵ ਕੱਪ ਦਾ ਰਾਉਂਡ ਰੋਬਿਨ ਮੈਚ ਖੇਡਣਾ ਹੈ। ਗਵਾਸਕਰ ਨੇ ਇੰਡੀਆ ਟੁਡੇ ਨੂੰ ਕਿਹਾ, ਭਾਰਤ ਜੇ ਵਿਸ਼ਵ ਕੱਪ ਵਿਚ ਪਾਕਿਸਤਾਨ ਵਿਰੁਧ ਨਾ ਖੇਡਣ ਦਾ ਫ਼ੈਸਲਾ ਕਰਦਾ ਹੈ ਤਾਂ ਕੌਣ ਜਿੱਤੇਗਾ ? ਅਤੇ ਮੈਂ ਸੈਮੀਫ਼ਾਈਨਲ ਅਤੇ ਫ਼ਾਈਨਲ ਦੀ ਗੱਲ ਨਹੀਂ ਕਰ ਰਿਹਾ। ਜਿੱਤੇਗਾ ਕੌਣ? ਪਾਕਿਸਤਾਨ ਜਿੱਤੇਗਾ ਕਿਉਂਕਿ ਉਸ ਨੂੰ ਦੋ ਅੰਕ ਮਿਲ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਨੇ ਹੁਣ ਤਕ ਵਿਸ਼ਵ ਕੱਪ ਵਿਚ ਹਰ ਵਾਰ ਪਾਕਿਸਤਾਨ ਨੂੰ ਹਰਾਇਆ ਹੈ

ਇਸ ਲਈ ਅਸੀਂ ਅਸਲ ਵਿਚ ਦੋ ਅੰਕ ਗੁਆ ਰਹੇ ਹਾਂ ਜਦਕਿ ਪਾਕਿਸਤਾਨ ਨੂੰ ਹਰਾ ਕੇ ਅਸੀਂ ਨਿਸ਼ਚਿਤ ਕਰ ਸਕਦੇ ਹਾਂ ਕਿ ਉਹ ਮੁਕਾਬਲੇ ਵਿਚ ਅਗੇ ਨਾ ਵਧੇ।
ਸਾਬਕਾ ਕਪਤਾਨ ਨੇ ਕਿਹਾ , ਪਰ ਮੈਂ ਦੇਸ਼ ਦੇ ਨਾਲ ਹਾਂ, ਸਰਕਾਰ ਜੋ ਵੀ ਫ਼ੈਸਲਾ ਕਰੇਗੀ, ਮੈਂ ਪੂਰੀ ਤਰ੍ਹਾਂ ਤੋਂ ਇਸ ਦੇ ਨਾਲ ਹਾਂ। ਜੇ ਦੇਸ਼ ਚਾਹੁੰਦਾ ਹੈ ਕਿ ਅਸੀਂ ਪਾਕਿਸਤਾਨ ਨਾਲ ਨਹੀਂ ਖੇਡਣਾ ਤਾਂ ਮੈਂ ਉਨ੍ਹਾਂ ਦੇ ਨਾਲ ਹਾਂ। ਭਾਰਤ ਅਤੇ ਪਾਕਿਸਤਾਨ ਦਰਮਿਆਨ 2012 ਵਿਚ ਦੋ-ਪੱਖੀ ਕ੍ਰਿਕਟ ਨਹੀਂ ਹੋਇਆ ਹੈ ਅਤੇ ਦੋਵੇਂ ਦੇਸ਼ਾਂ ਵਿਚ ਪਿਛਲੀ ਲੜੀ 2007 ਵਿਚ ਖੇਡੀ ਗਈਸੀ।

ਗਵਾਸਕਰ ਚਾਹੁੰਦੇ ਹਨ ਕਿ ਭਾਰਤ-ਪਾਕ ਕ੍ਰਿਕਟਰਾਂ ਦੀ ਤਰ੍ਹਾਂ ਦੋਵੇਂ ਦੇਸ਼ਾਂ ਦੇ ਲੋਕਾਂ ਵਿਚ ਵੀ ਦੋਸਤਾਂ ਵਾਲੇ ਸਬੰਧ ਹੋਣ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਕਈ ਭਾਰਤੀ ਅਤੇ ਪਾਕਿਸਤਾਨੀ ਕ੍ਰਿਕਟਰ ਮਿੱਤਰ ਹਨ। ਇਮਰਾਨ ਖ਼ਾਨ ਮੇਰੇ ਮਿੱਤਰ ਹਨ, ਵਸੀਮ ਅਕਰਮ ਮੇਰਾ ਮਿੱਤਰ ਹੈ, ਰਮੀਜ ਰਾਜ਼ਾ ਮੇਰਾ ਮਿੱਤਰ ਹੈ, ਸ਼ੋਇਬ ਅਖ਼ਤਰ ਮੇਰਾ ਮਿੱਤਰ ਹੈ। ਜਦ ਅਸੀਂ ਭਾਰਤ ਜਾਂ ਭਾਰਤ ਤੋਂ ਬਾਹਰ ਮਿਲਦੇ ਹਾਂ ਤਾਂ ਵਧੀਆ ਸਮਾਂ ਬੀਤਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਦੋਵੇਂ ਦੇਸ਼ਾਂ ਦੇ ਲੋਕ ਵੀ ਇਸ ਤਰ੍ਹਾਂ ਵਧੀਆ ਸਮਾਂ ਬਿਤਾਉਣ ਦੇ ਹੱਕਦਾਰ ਹਨ।