ਬੀਸੀਸੀਆਈ ਤੋਂ ਮੁਹੰਮਦ ਸ਼ਮੀ ਨੂੰ ਮਿਲੀ ਵੱਡੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਮੈਚ ਫਿਕਸਿੰਗ ਦੇ ਦੋਸ਼ ਤੋਂ ਵੱਡੀ ਰਾਹਤ ਮਿਲੀ ਹੈ। ਬੀ.ਸੀ.ਸੀ.ਆਈ. ਨੇ ਸ਼ਮੀ ਨੂੰ ਮੈਚ ਫਿਕਸਿੰਗ ਦੇ ਦੋਸ਼ 'ਚੋਂ ਬਰੀ...

BCCI

ਨਵੀਂ ਦਿੱਲੀ  : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਮੈਚ ਫਿਕਸਿੰਗ ਦੇ ਦੋਸ਼ ਤੋਂ ਵੱਡੀ ਰਾਹਤ ਮਿਲੀ ਹੈ। ਬੀ.ਸੀ.ਸੀ.ਆਈ. ਨੇ ਸ਼ਮੀ ਨੂੰ ਮੈਚ ਫਿਕਸਿੰਗ ਦੇ ਦੋਸ਼ 'ਚੋਂ ਬਰੀ ਕਰ ਦਿਤਾ ਹੈ। ਬੀ.ਸੀ.ਸੀ.ਆਈ. ਦੇ ਭ੍ਰਿਸ਼ਟਾਚਾਰ ਰੋਕਥਾਮ ਇਕਾਈ (ਏ.ਸੀ.ਯੂ.) ਦੇ ਪ੍ਰਧਾਨ ਨੀਰਜ ਕੁਮਾਰ ਨੇ ਪ੍ਰਸ਼ਾਸਨਿਕ ਕਮੇਟੀ ਦੇ ਸਾਹਮਣੇ ਰਿਪੋਰਟ ਪੇਸ਼ ਕੀਤੀ ਹੈ।

ਬੀ ਗ੍ਰੇਡ 'ਚ ਹੋਏ ਸ਼ਾਮਲ
ਸ਼ਮੀ ਦੇ ਪੱਖ 'ਚ ਫ਼ੈਸਲਾ ਆਉਣ ਦੇ ਬਾਅਦ ਬੀ.ਸੀ.ਸੀ.ਆਈ. ਨੇ ਅਪਣੇ ਸਲਾਨਾ ਕੇਂਦਰੀ ਕਰਾਰ 'ਚ ਸ਼ਾਮਲ ਕਰ ਲਿਆ ਹੈ। ਬੋਰਡ ਵਲੋਂ ਸ਼ਮੀ ਨੂੰ ਬੀ ਗ੍ਰੇਡ 'ਚ ਸ਼ਾਮਲ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਉਸ ਨੂੰ ਸਲਾਨਾ 3 ਕਰੋੜ ਰੁਪਏ ਦਿਤੇ ਜਾਣਗੇ।

ਪਤਨੀ ਨੇ ਲਗਾਏ ਸੀ ਫਿਕਸਿੰਗ ਦੇ ਦੋਸ਼
ਜ਼ਿਕਰਯੋਗ ਹੈ ਕਿ ਉਸ ਦੀ ਪਤਨੀ ਹਸੀਨ ਜਹਾਂ ਨੇ ਸ਼ਮੀ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ। ਇਨ੍ਹਾਂ ਦੋਸ਼ਾਂ 'ਚ ਮੈਚ ਫਿਕਸਿੰਗ ਦਾ ਦੋਸ਼ ਵੀ ਸੀ। ਹਸੀਨ ਜਹਾਂ ਨੇ ਇੰਗਲੈਂਡ 'ਚ ਰਹਿਣ ਵਾਲੇ ਮੁਹੰਮਦ ਦਾ ਨਾਂ ਲੈਂਦੇ ਹੋਏ ਸ਼ਮੀ 'ਤੇ ਮੈਚ ਫਿਕਸਿੰਗ ਦਾ ਦੌਸ਼ ਲਗਾਇਆ ਸੀ, ਜਿਸ ਕਾਰਨ ਭਾਰਤੀ ਕ੍ਰਿਕਟ ਬੋਰਡ ਵਲੋਂ ਸ਼ਮੀ ਦਾ ਸੈਂਟਰਲ ਕਰਾਰ ਰੋਕ ਦਿਤਾ ਗਿਆ ਸੀ।