Hardik Pandya: ਅਪਣਾ ਸਰਵੋਤਮ ਪ੍ਰਦਰਸ਼ਨ ਕਰੇਗਾ ਹਾਰਦਿਕ ਪੰਡਯਾ : ਬਾਊਚਰ
ਹਾਰਦਿਕ ਨੂੰ ਜਦੋਂ ਪਿਛਲੇ ਸੈਸ਼ਨ ਵਿਚ ਮੁੰਬਈ ਇੰਡੀਅਨਜ਼ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਤਦ ਬਾਊਚਰ ਉਸ ਦਾ ਮੁੱਖ ਕੋਚ ਸੀ।
Hardik Pandya: ਮੁੰਬਈ ਇੰਡੀਅਨਜ਼ ਦੇ ਸਾਬਕਾ ਕੋਚ ਮਾਰਕ ਬਾਊਚਰ ਦਾ ਮੰਨਣਾ ਹੈ ਕਿ ਆਈ. ਪੀ. ਐਲ. ਦੇ ਪਿਛਲੇ ਸੈਸ਼ਨ ਵਿਚ ਬਹੁਤ ਹੀ ਮੁਸ਼ਕਿਲ ਦੌਰ ਵਿਚੋਂ ਲੰਘਣ ਤੋਂ ਬਾਅਦ ਹਾਰਦਿਕ ਪੰਡਯਾ ਜ਼ਿਆਦਾ ਮਜ਼ਬੂਤ ਖਿਡਾਰੀ ਬਣਿਆ ਹੈ ਤੇ ਇਸ ਟੂਰਨਾਮੈਂਟ ਦੇ ਸਨਿਚਰਵਾਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿਚ ਉਹ ਅਪਣਾ ਸਰਵੋਤਮ ਪ੍ਰਦਰਸ਼ਨ ਕਰਨ ਵਿਚ ਸਫ਼ਲ ਰਹੇਗਾ।
ਮੁੰਬਈ ਇੰਡੀਅਨਜ਼ ਨੇ ਪਿਛਲੇ ਸਾਲ ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਨੂੰ ਕਪਤਾਨ ਬਣਾਇਆ ਸੀ। ਮੁੰਬਈ ਦੇ ਸਮਰਥਕਾਂ ਨੂੰ ਇਹ ਫ਼ੈਸਲਾ ਪਸੰਦ ਨਹੀਂ ਆਇਆ ਤੇ ਉਸ ਨੇ ਹਰੇਕ ਮੈਚ ਵਿਚ ਹਾਰਦਿਕ ਨੂੰ ਅਪਣਾ ਨਿਸ਼ਾਨਾ ਬਣਾਇਆ। ਨਤੀਜਾ ਵੀ ਮੁੰਬਈ ਦੇ ਅਨਕੁਲੂ ਨਹੀਂ ਰਿਹਾ ਤੇ ਉਸ ਦੀ ਟੀਮ ਆਖ਼ਰੀ ਸਥਾਨ ’ਤੇ ਰਹੀ।
ਇਸ ਤੋਂ ਬਾਅਦ ਹਾਲਾਂਕਿ ਚੀਜ਼ਾਂ ਤੇਜ਼ੀ ਨਾਲ ਬਦਲੀਆਂ ਤੇ ਹਾਰਦਿਕ ਨੇ ਭਾਰਤ ਦੀ ਟੀ-20 ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫ਼ੀ ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਹੁਣ ਉਹ ਕ੍ਰਿਕਟ ਪ੍ਰੇਮੀਆਂ ਦਾ ਚਹੇਤਾ ਬਣ ਗਿਆ ਹੈ। ਹਾਰਦਿਕ ਨੂੰ ਜਦੋਂ ਪਿਛਲੇ ਸੈਸ਼ਨ ਵਿਚ ਮੁੰਬਈ ਇੰਡੀਅਨਜ਼ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਤਦ ਬਾਊਚਰ ਉਸ ਦਾ ਮੁੱਖ ਕੋਚ ਸੀ।