ਨਡਾਲ ਲਈ ਵੱਡੀ ਚੁਣੌਤੀ ਬਣੇ ਜ਼ਵੇਰੇਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਐਲੇਕਜ਼ੈਂਡਰ ਜ਼ਵੇਰੇਵ ਫਰੈਂਚ ਓਪਨ 'ਚ ਰਾਫ਼ੇਲ ਨਡਾਲ ਲਈ ਵੱਡੀ ਚੁਣੌਤੀ ਬਣ ਕੇ ਉਭਰੇ ਹਨ ਅਤੇ ਉਨ੍ਹਾਂ ਦੀਆਂ ਨਜ਼ਰਾਂ 81 ਸਾਲ ਬਾਅਦ ਜਰਮਨੀ ਦੇ ਲਈ ਰੋਲਾਂ ਗੈਰੋ 'ਤੇ ਪਹਿਲਾ...

Alexander Zverev Rafael Nadal

ਪੈਰਿਸ, 22 ਮਈ : ਐਲੇਕਜ਼ੈਂਡਰ ਜ਼ਵੇਰੇਵ ਫਰੈਂਚ ਓਪਨ 'ਚ ਰਾਫ਼ੇਲ ਨਡਾਲ ਲਈ ਵੱਡੀ ਚੁਣੌਤੀ ਬਣ ਕੇ ਉਭਰੇ ਹਨ ਅਤੇ ਉਨ੍ਹਾਂ ਦੀਆਂ ਨਜ਼ਰਾਂ 81 ਸਾਲ ਬਾਅਦ ਜਰਮਨੀ ਦੇ ਲਈ ਰੋਲਾਂ ਗੈਰੋ 'ਤੇ ਪਹਿਲਾ ਪੁਰਸ਼ ਸਿੰਗਲ ਖਿਤਾਬ ਜਿੱਤਣ 'ਤੇ ਲੱਗੀਆਂ ਹਨ। 21 ਸਾਲਾ ਜ਼ਵੇਰੇਵ ਇਟਾਲੀਅਨ ਓਪਨ ਫਾਈਨਲ 'ਚ ਭਾਵੇਂ ਹੀ ਨਡਾਲ ਤੋਂ ਹਾਰ ਗਏ ਪਰ ਪਹਿਲਾ ਸੈੱਟ 6-1 ਨਾਲ ਹਾਰਨ ਦੇ ਬਾਅਦ ਜਿਸ ਤਰ੍ਹਾਂ ਨਾਲ ਉਸ ਨੇ ਵਾਪਸੀ ਕੀਤੀ, ਉਹ ਸ਼ਲਾਘਾਯੋਗ ਹੈ।

ਇਹ ਉਭਰਦਾ ਹੋਇਆ ਖਿਡਾਰੀ ਕਿਸੇ ਗ੍ਰੈਂਡਸਲੈਮ ਦੇ ਕੁਆਰਟਰਫ਼ਾਈਨਲ ਤਕ ਨਹੀਂ ਪਹੁੰਚਿਆ ਹੈ ਪਰ ਮੈਡ੍ਰਿਡ 'ਚ ਦੂਜਾ ਮਾਸਟਰਜ਼ ਖਿਤਾਬ ਜਿੱਤਣ ਦੇ ਬਾਅਦ ਉਸ ਨੂੰ ਦੂਜਾ ਦਰਜਾ ਮਿਲਿਆ ਹੈ। ਉਸ ਦਾ ਲਗਾਤਾਰ 13 ਜਿੱਤਾਂ ਦਾ ਸਿਲਸਿਲਾ 10 ਵਾਰ ਦੇ ਫਰੈਂਚ ਓਪਨ ਚੈਂਪੀਅਨ ਨਡਾਲ ਨੇ ਤੋੜਿਆ। ਉਸ ਨੇ ਕਿਹਾ, ''ਯਕੀਨੀ ਤੌਰ 'ਤੇ ਰਾਫ਼ੇਲ ਨਡਾਲ ਇਥੇ ਮਜ਼ਬੂਤ ਦਾਅਵੇਦਾਰ ਹਨ। ਮੈਂ ਡਰਾਅ ਦੇ ਦੂਜੇ ਹਾਫ਼ 'ਚ ਹਾਂ ਜੋ ਚੰਗੀ ਗੱਲ ਹੈ। ਮੈਂ ਮਾਸਟਰਜ਼ ਫਾਈਨਲ 'ਚ ਉਨ੍ਹਾਂ ਨੂੰ ਹਰਾਉਣ ਦੇ ਕਰੀਬ ਪਹੁੰਚਿਆ ਸੀ ਅਤੇ ਇਸ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਹੈ।''