Malaysia Masters Badminton : ਤ੍ਰਿਸ਼ਾ-ਗਾਇਤਰੀ ਨੇ ਦੂਜੇ ਗੇੜ ’ਚ ਤਾਈਵਾਨ ਦੀ ਜੋੜੀ ਨੂੰ 21-14, 21-10 ਨਾਲ ਹਰਾਇਆ
Malaysia Masters Badminton : ਚਾਰ ਭਾਰਤੀ ਸ਼ਟਲਰ ਨੂੰ ਕੁਆਲੀਫਾਇੰਗ ਰਾਊਂਡ ’ਚ ਹਾਰ ਦਾ ਸਾਹਮਣਾ ਕਰਨਾ ਪਿਆ
Malaysia Masters Badminton : ਸੱਤਵਾਂ ਦਰਜਾ ਪ੍ਰਾਪਤ ਭਾਰਤ ਦੀ ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਦੂਜੇ ਗੇੜ ਵਿਚ ਪਹੁੰਚ ਗਈ ਹੈ। ਰਾਸ਼ਟਰਮੰਡਲ ਖੇਡਾਂ ’ਚ ਕਾਂਸੇ ਦਾ ਤਗਮਾ ਜੇਤੂ ਭਾਰਤੀ ਜੋੜੀ ਨੇ ਚੀਨੀ ਤਾਇਪੇ ਦੀ ਹੁਆਂਗ ਯੂ ਸੁਨ ਅਤੇ ਲਿਆਂਗ ਟਿੰਗ ਯੂ ਦੀ ਜੋੜੀ ਨੂੰ 21-14, 21-10 ਨਾਲ ਹਰਾਇਆ। ਪੁਰਸ਼ ਸਿੰਗਲਜ਼ ਕੁਆਲੀਫਿਕੇਸ਼ਨ ਗੇੜ ਵਿਚ ਭਾਰਤ ਦੇ ਚਾਰੇ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸਾਲ ਦਸੰਬਰ ਵਿਚ ਉੜੀਸਾ ਮਾਸਟਰਜ਼ ਜਿੱਤਣ ਵਾਲੇ ਸਤੀਸ਼ ਕੁਮਾਰ ਕਰੁਣਾਕਰਨ ਨੇ ਮਲੇਸ਼ੀਆ ਦੇ ਚੀਮ ਜੂਨ ਵੇਈ ਨੂੰ 21-15, 21-19 ਨਾਲ ਹਰਾਇਆ ਪਰ ਇੰਡੋਨੇਸ਼ੀਆ ਦੇ ਸ਼ੇਸਾਰ ਹਿਰੇਨ ਰੁਸਤਾਵਿਤੋ ਤੋਂ 21-13, 20-22, 13-21 ਨਾਲ ਹਾਰ ਗਿਆ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਤਗਮਾ ਜੇਤੂ ਆਯੂਸ਼ ਸ਼ੈੱਟੀ ਨੇ ਹਮਵਤਨ ਕਾਰਤਿਕੇ ਗੁਲਸ਼ਨ ਕੁਮਾਰ ਨੂੰ 21-7, 21-14 ਨਾਲ ਹਰਾਇਆ ਪਰ ਥਾਈਲੈਂਡ ਦੇ ਪਾਨਿਚਾਫੋਨ ਤਿਰਾਰਤਸਾਕੁਲ ਤੋਂ 21-23, 12-16, 17-21 ਨਾਲ ਹਾਰ ਗਿਆ। ਇਸੇ ਤਰ੍ਹਾਂ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜੇਤੂ ਐੱਸ ਸ਼ੰਕਰ ਸੁਬਰਾਮਣੀਅਨ ਨੂੰ ਰੁਸਤਾਵਿਤੋ ਨੇ 21-12, 21-17 ਨਾਲ ਹਰਾਇਆ।
(For more news apart from Malaysia Masters Badminton Trisha-Gayatr beat taiwan pair 21-14, 21-10 in second round News in Punjabi, stay tuned to Rozana Spokesman)