ਖਿਡਾਰੀ ਵੀ ਹਨ ਸਿਰੇ ਦੇ ਅੰਧਵਿਸ਼ਵਾਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਕਪ ਵਿਚ ਹਿੱਸਾ ਲੈ ਰਹੇ ਫ਼ੁਟਬਾਲਰਾਂ ਦੇ ਅੰਧਵਿਸ਼ਵਾਸ ਨੇ ਸੱਭ ਨੂੰ ਹੈਰਾਨ ਕਰ ਦਿਤਾ ਹੈ। ਕਿਸੇ ਦਾ ਮੰਨਣਾ ਹੈ ਕਿ 'ਲੱਕੀ' ਅੰਡਰਵੀਅਰ ਪਾਉਣ ਨਾਲ ਕਾਮਯਾਬੀ ...

Fifa World Cup

ਮਾਸਕੋ,ਵਿਸ਼ਵ ਕਪ ਵਿਚ ਹਿੱਸਾ ਲੈ ਰਹੇ ਫ਼ੁਟਬਾਲਰਾਂ ਦੇ ਅੰਧਵਿਸ਼ਵਾਸ ਨੇ ਸੱਭ ਨੂੰ ਹੈਰਾਨ ਕਰ ਦਿਤਾ ਹੈ। ਕਿਸੇ ਦਾ ਮੰਨਣਾ ਹੈ ਕਿ 'ਲੱਕੀ' ਅੰਡਰਵੀਅਰ ਪਾਉਣ ਨਾਲ ਕਾਮਯਾਬੀ ਮਿਲੇਗੀ ਤਾਂ ਕੋਈ ਡਾਇਟਿੰਗ ਤੇ ਕਸਰਤ ਜ਼ਰੀਏ ਕਾਮਯਾਬ ਹੋਣਾ ਚਾਹੁੰਦਾ ਹੈ। ਖਿਡਾਰੀ ਅਤੇ ਕੋਚਾਂ ਅੰਦਰ ਅੰਧਵਿਸ਼ਵਾਸ ਇਸ ਹੱਦ ਤਕ ਹੈ ਕਿ ਉਹ ਸਫ਼ਲ ਹੋਣ ਲਈ ਹਰ ਦਾਅ ਅਜ਼ਮਾਉਣਾ ਚਾਹੁੰਦੇ ਹਨ। 

ਕੋਲੰਬੀਆ ਦੇ ਗੋਲਕੀਪਰ ਰੇਨੇ ਹਿਗੁਇਟਾ ਦਾ ਮੰਨਣਾ ਹੈ ਕਿ ਨੀਲੀ ਅੰਡਰਵੀਅਰ ਪਾਉਣ ਨਾਲ ਉਸ ਨੂੰ ਕਾਮਯਾਬੀ ਮਿਲੇਗੀ ਤਾਂ ਜਰਮਨ ਸਟਰਾਈਕਰ ਮਾਰੀਓ ਗੋਮੇਜ ਮੈਚ ਤੋਂ ਪਹਿਲਾਂ ਖੱਬੇ ਪਾਸੇ ਬਣੀ ਟਾਇਲਟ ਵਰਤਦੇ ਹਨ। ਗੋਮੇਜ ਦੇ ਸਾਥੀ ਖਿਡਾਰੀ ਜੂਨੀਅਨ ਡ੍ਰਾਕਸਲੇਰ ਵੱਡੇ ਮੈਚ ਤੋਂ ਪਹਿਲਾਂ ਪਰਫ਼ਿਊਮ ਲਾਉਂਦੇ ਹਨ। ਖੇਡ ਮਨੋਵਿਗਿਆਨੀ ਡਾਨ ਅਬਰਾਹਿਮ ਨੇ ਕਿਹਾ, 'ਹਰ ਖਿਡਾਰੀ ਮੈਚ ਤੋਂ ਪਹਿਲਾਂ ਕੋਈ ਨਿਯਮ ਰਖਦਾ ਹੈ। ਆਮ ਤੌਰ 'ਤੇ ਇਸ ਦਾ ਪ੍ਰਦਰਸ਼ਨ ਨਾਲ ਕੋਈ ਸਰੋਕਾਰ ਨਹੀਂ  ਹੁੰਦਾ ਪਰ ਖਿਡਾਰੀਆਂ ਨੂੰ ਅਜਿਹਾ ਲਗਦਾ ਹੈ।' 

ਇੰਗਲੈਂਡ ਦੇ ਫ਼ਿਲ ਜੋਂਸ ਜਿਹੇ ਕੁੱਝ ਖਿਡਾਰੀ ਸਫ਼ੈਦ ਲਾਈਨ 'ਤੇ ਚਲਣਾ ਪਸੰਦ ਨਹੀਂ ਕਰਦੇ ਜਦਕਿ ਬ੍ਰਾਜ਼ੀਲ ਦੇ ਡਿਫ਼ੈਂਡਰ ਮਾਰਸ਼ਲੋ ਹਮੇਸ਼ਾ ਪਿਚ 'ਤੇ ਪਹਿਲਾਂ ਸੱਜਾ ਕਦਮ ਰਖਦੇ ਹਨ। ਮੋਰਾਕੋ ਦੇ ਹਰਵ ਰੇਨਾਰਡ ਚਿੱਟੀ ਕਮੀਜ਼ ਪਾਉਂਦੇ ਹਨ। ਉਹ ਕਹਿੰਦੇ ਹਨ ਕਿ ਇੰਜ ਉਨ੍ਹਾਂ ਨੂੰ ਅਫ਼ਰੀਕੀ ਕੱਪ ਆਫ਼ ਨੇਸ਼ਨਜ਼ ਵਿਚ ਤਾਂ ਸਫ਼ਲਤਾ ਮਿਲੀ ਪਰ ਵਿਸ਼ਵ ਕਪ ਵਿਚ ਨਹੀਂ। ਫ਼ਰਾਂਸ ਦੀ 1998 ਵਿਸ਼ਵ ਕਪ ਟੀਮ ਦੇ ਖਿਡਾਰੀ ਮੈਚ ਤੋਂ ਪਹਿਲਾਂ ਗੋਲਕੀਪਰ ਦੇ ਗੰਜੇ ਸਿਰ 'ਤੇ ਹੱਥ ਫੇਰਦੇ ਸੀ। (ਏਜੰਸੀ)