ਸ੍ਰੀਲੰਕਾਈ ਕਪਤਾਨ ਚੰਦੀਮਲ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਦੋਸ਼ੀ, ਇਕ ਮੈਚ ਲਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਸ੍ਰੀਲੰਕਾ ਟੈਸਟ ਟੀਮ ਦੇ ਕਪਤਾਨ ਦਿਨੇਸ਼ ਚੰਦੀਮਲ ਨੂੰ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਮੰਨਿਆ ਹੈ। ਆਈ.ਸੀ.ਸੀ. ..

Dinesh Chandimal

ਦੁਬਈ, ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਸ੍ਰੀਲੰਕਾ ਟੈਸਟ ਟੀਮ ਦੇ ਕਪਤਾਨ ਦਿਨੇਸ਼ ਚੰਦੀਮਲ ਨੂੰ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਮੰਨਿਆ ਹੈ। ਆਈ.ਸੀ.ਸੀ. ਨੇ ਬੀਤੀ ਰਾਤ ਉਸ 'ਤੇ ਇਕ ਮੈਚ ਲਈ ਰੋਕ ਲਗਾ ਦਿਤੀ ਹੈ। ਇਸ ਕਾਰਨ ਉਹ ਵੈਸਟ ਇੰਡੀਜ਼ ਵਿਰੁਧ ਬਾਰਬਾਡੋਸ 'ਚ ਹੋਣ ਵਾਲੇ ਤੀਜੇ ਅਤੇ ਆਖ਼ਰੀ ਟੈਸਟ ਮੈਚ 'ਚ ਨਹੀਂ ਖੇਡ ਸਕੇਗਾ। 

ਇਹ ਮੈਚ 23 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਉਸ ਜ਼ੁਰਮਾਨੇ ਦੇ ਤੌਰ 'ਤੇ 100 ਫ਼ੀ ਸਦੀ ਮੈਚ ਫ਼ੀਸ ਦੇਣੀ ਹੋਵੇਗੀ। ਚੰਦੀਮਲ 'ਤੇ ਦੋਸ਼ ਸੀ ਕਿ ਉਸ ਨੇ ਅਪਣੀ ਜੇਬ 'ਚ ਰੱਖੇ ਸਟੀਕਰ ਨਾਲ ਗੇਂਦ ਨਾਲ ਛੇੜਛਾੜ ਕੀਤੀ ਸੀ। ਆਈ.ਸੀ.ਸੀ. ਮੈਚ ਰੈਫ਼ਰੀ ਜਵਾਗਲ ਸ੍ਰੀਨਾਥ ਨੇ ਕਿਹਾ ਕਿ ਘਟਨਾ ਦੀ ਫੁਟੇਜ ਦੇਖਣ ਤੋਂ ਬਾਅਦ ਇਹ ਸਾਫ਼ ਹੈ ਕਿ ਦਿਨੇਸ਼ ਨੇ ਗੇਂਦ 'ਤੇ ਕੁਝ ਚੀਜ਼ ਲਗਾਈ ਸੀ। ਉਸ ਦੇ ਮੂੰਹ 'ਚ ਕੁਝ ਸੀ, ਜਿਸ ਨੂੰ ਕੱਢ ਕੇ ਉਸ ਨੇ ਗੇਂਦ 'ਤੇ ਲਗਾਇਆ ਸੀ। ਅਜਿਹਾ ਕਰਨਾ ਆਈ.ਸੀ.ਸੀ. ਦੇ ਕਾਨੂੰਨਾਂ ਦੀ ਉਲੰਘਣਾ ਵਿਰੁਧ ਹੈ। ਉਥੇ ਹੀ ਇਸ ਸੁਣਵਾਈ ਦੌਰਾਨ ਦਿਨੇਸ਼ ਨੇ ਮੰਨਿਆ ਕਿ ਉਸ ਨੇ ਮੂੰਹ 'ਚ ਕੁਝ ਪਾਇਆ ਸੀ ਪਰ ਉਹ ਕੀ ਸੀ ਇਹ ਯਾਦ ਨਹੀਂ।   (ਏਜੰਸੀ)