IND vs PAK : ਸੰਡੇ ਨੂੰ ਸੁਪਰ ਮੁਕਾਬਲਾ, ਫਾਈਨਲ ਦਾ ਟਿਕਟ ਲੈਣਾ ਚਾਹੇਗਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ ਏਸ਼ੀਆ ਕਪ ਖਿਤਾਬ ਦੀ ਸਭ ਤੋਂ ਮਜਬੂਤ ਦਾਵੇਦਾਰ ਹੈ।

Indian Cricket Team

ਦੁਬਈ : ਭਾਰਤੀ ਟੀਮ ਏਸ਼ੀਆ ਕਪ ਖਿਤਾਬ ਦੀ ਸਭ ਤੋਂ ਮਜਬੂਤ ਦਾਵੇਦਾਰ ਹੈ। ਟੂਰਨਮੈਂਟ ਵਿਚ ਅਜੇ ਤੱਕ ਟੀਮ ਇਡੀਆ ਦਾ ਅਜਿੱਤ ਅਭਿਆਨ ਜਾਰੀ ਹੈ ਅਤੇ ਐਤਵਾਰ ਨੂੰ ਟੂਰਨਮੈਂਟ ਵਿਚ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਸੁਪਰ ਮੁਕਾਬਲੇ ਵਿਚ ਭਿੜਣਗੀਆਂ। ਅਜੇ ਤਕ ਇਸ ਟੂਰਨਮੈਂਟ ਵਿਚ ਅਜਿੱਤ ਭਾਰਤੀ ਟੀਮ ਐਤਵਾਰ ਨੂੰ ਵੀ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਦਾ ਟਿਕਟ ਹਾਸਿਲ ਕਰਨੀ ਚਾਹੇਗੀ।

ਇਸ ਟੂਰਨਮੈਂਟ ਵਿਚ ਵਿਰਾਟ ਦੀ ਗੈਰ ਹਾਜ਼ਰੀ 'ਚ ਟੀਮ ਦੀ ਕਮਾਨ ਰੋਹਿਤ ਸ਼ਰਮਾ ਸੰਭਾਲ ਰਹੇ ਹਨ।  ਹਾਂਗ ਕਾਂਗ ਦੇ ਵਿਰੁਧ ਪਹਿਲੇ ਮੈਚ ਵਿਚ ਉਹ ਭਲੇ ਹੀ ਜਲਦੀ ਆਊਟ ਹੋ ਗਏ ਸਨ, ਪਰ ਇਸ ਦੇ ਬਾਅਦ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਵਿਰੁਧ ਉਹ ( 52 ਅਤੇ 83 * )  ਦੋ ਅਰਧਸ਼ਤਕ ਲਗਾ ਕੇ ਆਪਣੀ ਫ਼ਾਰਮ ਦਰਸ਼ਾ ਚੁੱਕੇ ਹਨ। ਪਾਕਿਸਤਾਨ ਦੇ ਵਿਰੁਧ ਭਾਰਤ ਦੇ ਮੈਚ ਹਮੇਸ਼ਾ ਹੀ ਮਹੱਤਵਪੂਰਣ ਹੁੰਦੇ ਹਨ ਅਤੇ ਅਜਿਹੇ ਵਿਚ ਇੱਕ ਵਾਰ ਫਿਰ ਰੋਹਿਤ ਵਲੋਂ ਉਸੇ ਤਰਾਂ ਦੇ ਪ੍ਰਦਰਸ਼ਨ ਦੀ ਉਂਮੀਦ ਰਹੇਗੀ।