ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਹੋਵੇਗਾ ਚੌਥਾ ਮੈਚ, ਪੜ੍ਹੋ ਪਿੱਚ ਰਿਪੋਰਟ 

ਏਜੰਸੀ

ਖ਼ਬਰਾਂ, ਖੇਡਾਂ

ਚੇਨਈ ਸੁਪਰ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ ਦੀ ਆਨਲਾਈਨ ਸਟ੍ਰੀਮਿੰਗ Hotstar ਅਤੇ Star Network ਤੇ

Rajasthan Royals and Chennai Super Kings

ਮੁੰਬਈ - ਆਈਪੀਐਲ 2020 ਦਾ ਚੌਥਾ ਮੈਚ ਅੱਜ ਸ਼ਾਮ ਸਾਢੇ 7 ਵਜੇ ਤੋਂ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ  ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ। ਚੇਨਈ ਨੇ ਆਪਣੇ ਪਹਿਲੇ ਮੈਚ ਵਿਚ ਜਿੱਤ ਪ੍ਰਾਪਤ ਕੀਤੀ ਸੀ, ਅਜਿਹੀ ਸਥਿਤੀ ਵਿਚ ਉਹ ਇਕ ਵਾਰ ਫਿਰ ਜਿੱਤ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਦੀ ਨਜ਼ਰ ਜਿੱਤ ਦੇ ਨਾਲ ਸੀਜ਼ਨ ਦੀ ਸ਼ੁਰੂਆਤ ਕਰਨ 'ਤੇ ਹੋਵੇਗੀ।

ਹਾਲਾਂਕਿ, ਜੋਸ ਬਟਲਰ ਇਸ ਮੈਚ ਵਿਚ ਰਾਜਸਥਾਨ ਰਾਇਲਜ਼ ਲਈ ਉਪਲੱਬਧ ਨਹੀਂ ਹੋਣਗੇ, ਕਿਉਂਕਿ ਉਹ ਕੁਆਰੰਟੀਨ ਪੀਰੀਅਡ ਵਿਚ ਹਨ। ਇਸ ਦੇ ਨਾਲ ਹੀ ਆਲਰਾਊਂਡਰ ਬੇਨ ਸਟੋਕਸ ਵੀ ਨਿਊਜ਼ੀਲੈਂਡ ਵਿਚ ਹੈ ਅਤੇ ਉਹ ਵੀ ਇਸ ਮੈਚ ਵਿਚ ਹਿੱਸਾ ਨਹੀਂ ਲੈਣਗੇ। ਇਸਦੇ ਬਾਵਜੂਦ ਰਾਜਸਥਾਨ ਵਿਚ ਸਟੀਵ ਸਮਿਥ, ਡੇਵਿਡ ਮਿਲਰ, ਜੋਫ਼ਰਾ ਆਰਚਰ, ਰੌਬਿਨ ਉਥੱਪਾ ਅਤੇ ਟੌਮ ਕੁਰਨ ਵਰਗੇ ਮਹਾਨ ਖਿਡਾਰੀ ਸ਼ਾਮਲ ਰਹਿਣਗੇ।

ਇਸ ਦੇ ਨਾਲ ਹੀ, ਚੇਨਈ ਦੀ ਟੀਮ ਵਿਚ ਮੈਚ ਜਿੱਤਣ ਵਾਲੇ ਬਹੁਤ ਸਾਰੇ ਖਿਡਾਰੀ ਹਨ ਜਿਨ੍ਹਾਂ ਨੇ ਸੀਜ਼ਨ ਦਾ ਪਹਿਲਾ ਮੈਚ ਵੀ ਜਿੱਤਿਆ ਹੈ। ਸ਼ਾਰਜਾਹ ਦੀ ਪਿੱਚ ਅਬੂ ਧਾਬੀ ਅਤੇ ਦੁਬਈ ਦੇ ਮੁਕਾਬਲੇ ਬਿਲਕੁਲ ਵੱਖਰੀ ਹੋਵੇਗੀ। ਆਕਾਰ ਪੱਖੋਂ ਵੀ ਇਹ ਬਹੁਤ ਛੋਟਾ ਗਰਾਊਂਡ ਹੈ। 

ਰਾਜਸਥਾਨ ਰਾਇਲਜ਼ ਦੀ ਸੰਭਾਵਤ ਪਲੈਨਿੰਗ ਇਲੈਵਨ
ਰਾਜਸਥਾਨ ਰਾਇਲਜ਼- ਯਸ਼ਾਸਵੀ ਜੈਸਵਾਲ, ਰੌਬਿਨ ਉਥੱਪਾ, ਸੰਜੂ ਸੈਮਸਨ, ਸਟੀਵ ਸਮਿਥ, ਡੇਵਿਡ ਮਿਲਰ, ਰਿਆਨ ਪਰਾਗ, ਟੌਮ ਕੁਰਨ, ਸ਼੍ਰੇਅਸ ਗੋਪਾਲ, ਜੋਫਰਾ ਆਰਚਰ, ਜੈਦੇਵ ਉਨਾਦਕਟ ਅਤੇ ਅਕਾਸ਼ ਸਿੰਘ।

ਚੇਨਈ ਸੁਪਰ ਕਿੰਗਜ਼ ਦੀ ਪਲੈਨਿੰਗ ਇਲੈਵਨ
ਚੇਨਈ ਸੁਪਰ ਕਿੰਗਜ਼- ਸ਼ੇਨ ਵਾਟਸਨ, ਮੁਰਲੀ ਵਿਜੇ, ਫਾਫ ਡੂ ਪਲੇਸਿਸ, ਅੰਬਾਤੀ ਰਾਇਡੂ, ਕੇਦਾਰ ਜਾਧਵ, ਐਮਐਸ ਧੋਨੀ (ਕਪਤਾਨ ਅਤੇ ਵਿਕਟਕੀਪਰ), ਰਵਿੰਦਰ ਜਡੇਜਾ, ਸੈਮ ਕਰਨਨ, ਲੂੰਗੀ ਨਾਗੀਦੀ, ਦੀਪਕ ਚਾਹਰ ਅਤੇ ਪਿਯੂਸ਼ ਚਾਵਲਾ।