ਅਗਲੇ ਸਾਲ 14 ਮਾਰਚ ਤੋਂ 25 ਮਈ ਤੱਕ ਹੋਣਗੇ IPL

ਏਜੰਸੀ

ਖ਼ਬਰਾਂ, ਖੇਡਾਂ

2026 ਅਤੇ 2027 ਦੇ ਸੀਜ਼ਨ ਲਈ ਵੀ ਇਹੀ ਵਿੰਡੋ ਰੱਖੀ ਹੈ

IPL will be held from March 14 to May 25 next year

 


IPL: ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ 14 ਮਾਰਚ ਤੋਂ 25 ਮਈ ਦਰਮਿਆਨ ਹੋਵੇਗਾ। ਬੀਸੀਸੀਆਈ ਨੇ ਆਈਪੀਐਲ ਟੀਮਾਂ ਨੂੰ ਇਹ ਦੱਸ ਦਿੱਤਾ ਹੈ ਅਤੇ 2026 ਅਤੇ 2027 ਦੇ ਸੀਜ਼ਨ ਲਈ ਵੀ ਇਹੀ ਵਿੰਡੋ ਰੱਖੀ ਹੈ।

ਬੀਸੀਸੀਆਈ ਨੇ ਜੇਦਾਹ ਵਿਚ ਐਤਵਾਰ ਤੋਂ ਹੋਣ ਵਾਲੀ ਦੋ ਦਿਨਾ ਨਿਲਾਮੀ ਵਿੱਚ ਸੱਟਾਂ ਨਾਲ ਜੂਝਣ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ ਜੋਫਰਾ ਆਰਚਰ ਭਾਰਤੀ ਮੂਲ ਦੇ ਅਮਰੀਕੀ ਤੇਜ਼ ਗੇਂਦਬਾਜ ਸੌਰਭ ਨੇਤਰਵਾਲਕਰ ਅਤੇ ਮੁੰਬਈ ਦੇ ਯੂਵਾ ਵਿਕਟਕੀਪਰ ਬੱਲੇਬਾਜ਼ ਹਾਰਦਿਕ ਤਾਮੋਰ ਨੂੰ ਵੀ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ।
 

ਬੀਸੀਸੀਆਈ ਨੇ ਸੱਟਾਂ ਨਾਲ ਜੂਝ ਰਹੇ ਇੰਗਲਿਸ਼ ਤੇਜ਼ ਗੇਂਦਬਾਜ਼ ਜੋਫਰਾ ਆਰਚਰ, ਭਾਰਤੀ-ਅਮਰੀਕੀ ਤੇਜ਼ ਗੇਂਦਬਾਜ਼ ਸੌਰਭ ਨੇਤਰਵਾਲਕਰ ਅਤੇ ਮੁੰਬਈ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਹਾਰਦਿਕ ਤਾਮੋਰ ਨੂੰ ਐਤਵਾਰ ਤੋਂ ਜੇਦਾਹ ਵਿੱਚ ਹੋਣ ਵਾਲੀ ਦੋ ਦਿਨਾ ਨਿਲਾਮੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।
  ਟੀਮਾਂ ਨੂੰ ਭੇਜੇ ਗਏ ਪੱਤਰ 'ਚ ਬੋਰਡ ਨੇ ਕਿਹਾ ਕਿ ਅਗਲੇ ਤਿੰਨ ਸੈਸ਼ਨਾਂ ਦੀਆਂ ਤਾਰੀਕਾ ਨੂੰ ਇਸ ਲਈ ਸਾਂਝਾ ਕੀਤਾ ਗਿਆ ਤਾਂਕਿ ਟੀਮਾਂ ਨੂੰ ਖਿਡਾਰੀਆਂ ਦੀ ਨੀਲਾਮੀ ਦੀ ਰਣਨੀਤੀ ਬਣਾਉਣ ਵਿੱਚ ਮਦਦ ਮਿਲ ਸਕੇ।
 

ਸਾਲ 2026 ਵਿੱਚ ਟੂਰਨਾਮੈਂਟ 15 ਮਾਰਚ ਤੋਂ 31 ਮਈ ਤੱਕ ਅਤੇ 2027 ਵਿੱਚ 14 ਮਾਰਚ ਤੋਂ 30 ਮਈ ਤੱਕ ਹੋਵੇਗਾ। ਤਿੰਨੋਂ ਫਾਈਨਲ ਐਤਵਾਰ ਨੂੰ ਖੇਡੇ ਜਾਣਗੇ।
  ਆਰਚਰ ਇਸ ਸਾਲ ਆਈਪੀਐਲ ਨਹੀਂ ਖੇਡੇ ਸਨ ਅਤੇ 2023 ਵਿਚ ਕੂਹਣੀ ਦੀ ਸੱਟ ਦੇ ਕਾਰਨ ਅੱਧ ਵਿਚਾਲੇ ਛੱਡ ਕੇ ਚਲੇ ਗਏ ਸਨ। ਨੇਤਰਵਾਲਕਰ ਨੇ ਅਮਰੀਕਾ ਵਿੱਚ ਟੀ-20 ਵਿਸ਼ਵ ਕੱਪ ਵਿਚ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਸੀ। ਭਾਰਤ ਦੇ ਸਾਬਕਾ ਅੰਡਰ 19 ਕ੍ਰਿਕਟਰ ਨੇਤਰਵਾਲਕਰ ਮੁੰਬਈ ਦੇ ਲਈ ਰਣਜੀ ਟਰਾਫੀ ਖੇਡ ਚੁੱਕੇ ਹਨ। ਪਰ ਕੰਪਿਊਟਰ ਇੰਜੀਨਿਅਰਿੰਗ ਕਰਨ ਦੇ ਲਈ ਅਮਰੀਕਾ ਚਲੇ ਗਏ ਸਨ ਅਤੇ ਓਰੇਕਲ ਵਿੱਚ ਕੰਮ ਕਰਦੇ ਹਨ।

  ਨਿਲਾਮੀ ਦੀ ਸੂਚੀ 'ਚ ਨੇਤਰਵਾਲਕਰ ਦੀ ਜਗ੍ਹਾ ਭਾਰਤੀ ਮੂਲ ਦੇ ਅਮਰੀਕੀ ਖਿਡਾਰੀ ਉਨਮੁਕਤ ਚੰਦ ਦਾ ਨਾਂ ਆਉਣ ’ਤੇ ਲੋਕ ਖੁਸ਼ ਹਨ। ਕਿਉਂਕਿ ਉਨਮੁਕਤ ਟੀ-20 ਵਿਸ਼ਵ ਕੱਪ 'ਚ ਅਮਰੀਕੀ ਟੀਮ ਦਾ ਹਿੱਸਾ ਨਹੀਂ ਸੀ।