ਭਾਰਤ ਦੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਖੇਡ ਰਤਨ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਹਰਮਨਪ੍ਰਿਤ ਸਿੰਘ ਦੀ ਕਪਤਾਨੀ ’ਚ ਭਾਰਤ ਦੀ ਹਾਕੀ ਟੀਮ ਨੇ ਪੈਰਿਸ ਉਲੰਪਿਕ-2024 ’ਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ।
ਉਸ ਤੋਂ ਇਲਾਵਾ ਇਕ ਪੈਰਾ ਐਥਲੀਟ ਨੂੰ ਵੀ ਖੇਡ ਰਤਨ ਦਿਤਾ ਜਾਵੇਗਾ। ਪੈਰਾਲੰਪਿਕ 2024 ਵਿਚ ਨਿਸ਼ਾਨੇਬਾਜ਼ੀ ਵਿਚ ਚਾਰ ਤਮਗ਼ੇ ਜਿੱਤਣ ਵਾਲੇ ਸੁਭਾਸ਼ ਰਾਣਾ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਇਕ ਕੋਚ ਨੂੰ ਵੀ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਇਹ ਫ਼ੈਸਲਾ ਪਿਛਲੇ ਹਫ਼ਤੇ ਰਾਸ਼ਟਰੀ ਖੇਡ ਪੁਰਸਕਾਰ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ 30 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿਤਾ ਜਾਵੇਗਾ ਜਿਨ੍ਹਾਂ ’ਚੋਂ 17 ਖਿਡਾਰੀ ਆਮ ਅਤੇ 13 ਪੈਰਾਲੰਪਿਕ ਖਿਡਾਰੀ ਹਨ। ਪਹਿਲਾਂ ਅਰਜੁਨ ਪੁਰਸਕਾਰ ਤੋਂ ਵਾਂਝੇ ਰਹੇ ਪੈਰਾਲੰਪਿਕ ਖੇਡਾਂ 2024 ਵਿਚ ਤਮਗ਼ੇ ਜਿੱਤਣ ਵਾਲੇ ਸਾਰੇ ਪੈਰਾ ਐਥਲੀਟਾਂ ਨੂੰ ਇਹ ਸਨਮਾਨ ਮਿਲੇਗਾ। ਹਰਮਨਪ੍ਰੀਤ ਦੀ ਕਪਤਾਨੀ ’ਚ ਭਾਰਤ ਨੇ ਪੈਰਿਸ ਉਲੰਪਿਕ ’ਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ।
ਇਸ ਦੇ ਨਾਲ ਹੀ ਹਰਮਨਪ੍ਰੀਤ ਨੇ ਤਿੰਨ ਵਾਰ ਐਫ਼ਆਈਐਚ ਐਵਾਰਡਜ਼ ’ਚ ਪਲੇਅਰ ਆਫ਼ ਦਿ ਈਅਰ ਦਾ ਖ਼ਿਤਾਬ ਜਿੱਤਿਆ ਹੈ।
ਭਾਰਤ ਵਿਚ ਖੇਡਾਂ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਲਈ ਰਾਸ਼ਟਰੀ ਖੇਡ ਪੁਰਸਕਾਰ ਦਿਤੇ ਜਾਂਦੇ ਹਨ। ਜਿਸ ਵਿਚ ਖਿਡਾਰੀਆਂ, ਕੋਚਾਂ ਜਾਂ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਭਾਰਤੀ ਖੇਡਾਂ ਦੇ ਵਿਕਾਸ ’ਚ ਯੋਗਦਾਨ ਲਈ ਛੇ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਂਦਾ ਹੈ।