ਭਾਰਤੀ ਵੇਟਲਿਫਟਰ ਸੰਜੀਤਾ ਚਾਨੂ 'ਤੇ ਲਗਾ ਬੈਨ ਇੰਟਰਨੈਸ਼ਨਲ ਫੈਡਰੇਸ਼ਨ ਨੇ ਹਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਟਰਨੈਸ਼ਨਲ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਿਊਐਫ) ਨੇ ਬੁੱਧਵਾਰ ਨੂੰ ਭਾਰਤੀ ਮਹਿਲਾ ਵੇਟਲਿਫਟਰ ਸੰਜੀਤਾ ਚਾਨੂ ਉਤੇ ਲਗੀ ਰੋਕ ਹਟਾ ਦਿਤੀ ਗਈ ਹੈ। ਇਸ ਖੇਡ ਦੀ ਸਿਖਰ...

Sanjita Chanu

ਨਵੀਂ ਦਿੱਲੀ : ਇੰਟਰਨੈਸ਼ਨਲ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਿਊਐਫ) ਨੇ ਬੁੱਧਵਾਰ ਨੂੰ ਭਾਰਤੀ ਮਹਿਲਾ ਵੇਟਲਿਫਟਰ ਸੰਜੀਤਾ ਚਾਨੂ ਉਤੇ ਲਗੀ ਰੋਕ ਹਟਾ ਦਿਤੀ ਗਈ ਹੈ। ਇਸ ਖੇਡ ਦੀ ਸਿਖਰ ਸੰਸਥਾ ਆਈਡਬਲਿਊਐਫ ਨੇ ਰਾਸ਼ਟਰਮੰਡਲ ਖੇਡਾਂ ਦੀ ਗੋਲਡ ਮੈਡਲਿਸਟ ਵੇਟਲਿਫਟਰ ਸੰਜੀਤਾ ਚਾਨੂ ਅਤੇ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ ( ਆਈਡਬਲਿਊਐਲਐਫ) ਨੂੰ ਅਪਣੇ ਇਸ ਫੈਸਲੇ ਦੇ ਬਾਰੇ ਵਿਚ ਜਾਣਕਾਰੀ ਦੇ ਦਿਤੀ ਹੈ।   

ਆਈਡਬਲਿਊਐਫ ਦੀ ਕਾਨੂੰਨੀ ਸਲਾਹਕਾਰ ਇਵਾ ਨਿਰਫਾ ਨੇ ਇਕ ਬਿਆਨ ਵਿਚ ਕਿਹਾ, ਪ੍ਰਾਪਤ ਜਾਣਕਾਰੀ ਦੇ ਆਧਾਰ ਉਤੇ ਫੈਡਰੇਸ਼ਨ ਨੇ ਫੈਸਲਾ ਕੀਤਾ ਹੈ ਕਿ ਐਥਲੀਟ ਸੰਜੀਤਾ ਉਤੇ ਲਗੀ ਰੋਕ ਹਟਾ ਦਿਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਉਤੇ ਸੁਣਵਾਈ ਕਰਨ ਵਾਲਾ ਫੈਡਰੇਸ਼ਨ ਦਾ ਪੈਨਲ ਅਪਣਾ ਫੈਸਲਾ ਪੇਸ਼ ਕਰੇਗਾ।  ਸੰਜੀਤਾ ਚਾਨੂ ਨੇ ਪਿਛਲੇ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੀ ਮਹਿਲਾ 53 ਕਿਲੋਗ੍ਰਾਮ ਭਾਰਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ।

ਉਨ੍ਹਾਂ ਦਾ ਯੂਰਿਨ ਸੈਂਪਲ ਐਨਾਬੋਲਿਕ ਸਟੇਰਾਇਡ ਟੈਸਟੋਸਟਰੋਨ ਸਕਰਾਤਮਕ ਪਾਇਆ ਗਿਆ ਸੀ। ਜੋ 17 ਨਵੰਬਰ ਨੂੰ ਵਰਲਡ ਚੈਂਪਿਅਨਸ਼ਿਪ ਤੋਂ ਪਹਿਲਾਂ ਲਿਆ ਗਿਆ ਸੀ। 25 ਸਾਲ ਦੀ ਭਾਰਤੀ ਵੇਟਲਿਫਟਰ ਉਤੇ ਪਿਛਲੇ ਸਾਲ ਮਈ ਰੋਕ ਲਗਾਈ ਗਈ ਸੀ। ਗੋਲਡ ਕੋਸਟ ਵਿਚ ਆਯੋਜਿਤ ਰਾਸ਼ਟਰਮੰਡਲ ਖੇਡਾਂ ਵਿਚ ਸੰਜੀਤਾ ਨੇ ਸਨੈਚ ਵਿਚ 84 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿਚ 108 ਕਿਲੋਗ੍ਰਾਮ ਭਾਰ (ਕੁੱਲ 192 ਕਿਲੋਗ੍ਰਾਮ ਭਾਰ) ਚੁੱਕ ਕੇ ਰਿਕਾਰਡ ਬਣਾਇਆ ਸੀ।