ਕਾਰਗਿੱਲ ਯੁੱਧ ਦੌਰਾਨ ਖੇਡਿਆ ਗਿਆ ਸੀ ਭਾਰਤ-ਪਾਕਿ ਦਾ ਕ੍ਰਿਕਟ ਮੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੁਲਵਾਮਾ ਆਤੰਕੀ ਹਮਲੇ ਨੂੰ ਲੈ ਕੇ ਆਗ਼ਾਮੀ ਕ੍ਰਿਕਟ ਵਿਸ਼ਵ ਕੱਪ ਵਿਚ ਪਾਕਿਸਤਾਨ ਨਾਲ ਮੈਚ ਨਹੀਂ ਖੇਡਣਾ ਚਾਹੀਦਾ ਜਾਂ ਨਹੀਂ.......

India-Pak cricket match was played during the Kargil war

ਮੋਹਾਲੀ  : ਪੁਲਵਾਮਾ ਆਤੰਕੀ ਹਮਲੇ ਨੂੰ ਲੈ ਕੇ ਆਗ਼ਾਮੀ ਕ੍ਰਿਕਟ ਵਿਸ਼ਵ ਕੱਪ ਵਿਚ ਪਾਕਿਸਤਾਨ ਨਾਲ ਮੈਚ ਨਹੀਂ ਖੇਡਣਾ ਚਾਹੀਦਾ ਜਾਂ ਨਹੀਂ। ਇਸ ਨੂੰ ਲੈਕੇ ਇਸ ਸਮੇਂ ਕਾਫ਼ੀ ਚਰਚਾਵਾਂ 'ਤੇ ਜ਼ੋਰ ਹੈ। ਇਸ 'ਤੇ ਕ੍ਰਿਕਟ ਦਿੱਗਜ਼ਾਂ, ਪ੍ਰਸ਼ਾਸਕਾਂ ਅਤੇ ਵਿਭਿੰਨ  ਨੇਤਾਵਾਂ ਦੇ ਬਿਆਨ ਆ ਰਹੇ ਹਨ  ਪਰ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ ਕਿ 1999 ਵਿਚ ਕਾਰਗਿੱਲ ਯੁੱਧ ਦੌਰਾਨ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਵਿਸ਼ਵ ਕੱਪ ਮੈਚ ਖੇਡਿਆ ਗਿਆ ਸੀ। ਟੀਮ ਇੰਡੀਆ ਇਸ ਮੈਚ ਵਿਚ ਜੇਤੂ ਰਹੀ ਸੀ।

ਕਾਰਗਿੱਲ ਯੁੱਧ ਮਈ ਤੋਂ ਜੁਲਾਈ 1999 ਵਿਚਕਾਰ ਹੋਇਆ ਸੀ ਜਦ ਪਾਕਿਸਤਾਨੀ ਸੈਨਾ ਅਤੇ ਅੱਤਵਾਦੀਆਂ ਨੇਭਾਰਤ-ਪਾਕਿ ਦੀ ਨਿਯੰਤਰਣ ਰੇਖਾ ਪਾਰ ਕਰਕੇ ਭਾਰਤ ਦੀ ਜ਼ਮੀਨ 'ਤੇ ਕਬਜ਼ਾ ਕਰ ਨ ਦੀ ਕੋਸ਼ਿਸ ਕੀਤੀ ਸੀ। ਭਾਰਤੀ ਫ਼ੌਜ ਨੇ 26 ਜੁਲਾਈ ਨੂੰ ਕਾਰਗਿਲ ਯੁੱਧ ਵਿਚ ਜਿੱਤ ਹਾਸਲ ਕੀਤੀ ਸੀ ਅਤੇ ਇਸ ਦਿਨ ਨੂੰ ਜਿੱਤ ਦਿਵਸ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ। ਕਾਰਗਿਲ ਯੁੱਧ ਦੀ ਬਹਿਸ ਦੇ ਦੌਰਾਨ 1999 ਕ੍ਰਿਕਟ ਵਿਸ਼ਵ ਕੱਪ ਦੇਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ 8 ਜੂਨ 1999 ਨੂੰ ਮੈਨਚੈਸਟਰ ਵਿਚ ਸੁਪਰ ਸਿਕਸ ਦੌਰ ਦਾ ਮੈਚ ਖੇਡਿਆ ਗਿਆ ਸੀ।

ਭਾਰਤ ਨੇ ਵੈਂਕਟੇਸ਼ ਪ੍ਰਸਾਦ ਦੀ ਤੇਜ਼ ਬੱਲੇਬਾਜ਼ੀ ਦੀ ਮੱਦਦ ਨਾਲ ਇਸ ਮੈਚ ਵਿਚ 47 ਦੌੜਾਂ ਨਾਲ ਜਿੱਤ ਪ੍ਰਾਪਤ ਕਰਕੇ ਹੋਏ ਵਿਸ਼ਵ ਕੱਪ ਵਿਚ ਪਾਕਿਸਤਾਨ ਵਿਰੁਧ ਜਿੱਤ ਦਾ ਸਿਲਸਿਲਾ ਜਾਰੀ ਰਖਿਆ ਸੀ। ਭਾਰਤੀ ਕਪਤਾਨ ਅਜ਼ਹਰ ਨੇ ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ । ਭਾਰਤ ਨੇ 6 ਵਿਕਟਾਂ 'ਤੇ 227 ਦੌੜਾਂ ਬਣਾਈਆਂ। ਭਾਰਤ ਵਲੋਂ ਰਾਹੁਲ ਦ੍ਰਾਵਿੜ ਨੇ ਸਭ ਤੋਂ ਜ਼ਿਆਦਾ 61 ਅਤੇ ਅਜ਼ਹਰ ਨੇ 59 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ ਸਚਿਨ ਤੇਂਦੁਲਕਰ ਨੇ 45 ਦੌੜਾਂ ਦਾ ਯੋਗਦਾਨ ਦਿਤਾ।

ਪਾਕਿਤਸਾਨ ਵਲੋਂ ਵਸੀਮ ਅਕਰਮ ਅਤੇ ਅਜ਼ਹਰ ਮਹਿਮੂਦ ਨੇ 2-2  ਵਿਕਟਾਂ ਲਈਆਂ। ਇਸ ਦੇ ਜਵਾਬ ਵਿਚ ਪਾਕਿਸਤਾਨ ਦੀ ਪਾਰੀ 45.3 ਓਵਰਾਂ ਵਿਚ 180 ਦੌੜਾਂ 'ਤੇ ਹੀ ਖ਼ਤਮ ਹੋ ਗਈ ਸੀ। ਇੰਜਮਾਮ ਉੱਲ ਹੱਕ (41), ਸਇਦ ਅਨਵਰ (36) ਅਤੇ ਮੋਇਨ ਖ਼ਾਨ (34) ਨੂੰ ਛੱਡ ਕੇ ਕੋਈ ਵੀ ਪਾਕਿ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਵੈਂਕਟੈਸ਼ ਪ੍ਰਸਾਦ ਨੇ ਤਗੜੀ ਬੱਲੇਬਾਜ਼ੀ ਕਰਦੇ ਹੋਏ 27 ਦੌੜਾਂ 'ਤੇ 5 ਵਿਕਟਾਂ ਲਈਆਂ। ਜਵਾਗਲ ਸ਼੍ਰੀਨਾਥ ਨੇ 37 ਦੌੜਾਂ 'ਤੇ 3 ਅਤੇ ਅਨਿਲ ਕੁੰਬਲੇ ਨੇ 43 ਦੌੜਾਂ 'ਤੇ 2 ਵਿਕਟਾਂ ਲਈਆਂ।