ਪਾਕਿ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਾਂ ਦੇਣ 'ਤੇ ਭਾਰਤ ਵਿਰੁਧ ਹੋਇਆ ਆਈ.ਓ.ਸੀ.

ਏਜੰਸੀ

ਖ਼ਬਰਾਂ, ਖੇਡਾਂ

ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਨਵੀਂ ਦਿੱਲੀ 'ਚ ਆਈ.ਐੱਸ.ਐੱਸ.ਐੱਫ ਵਿਸ਼ਵ ਕੱਪ ਦੇ ਲਈ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਜਾਰੀ ਨਾਂ ਕੀਤੇ.........

Olympics

ਨਵੀਂ ਦਿੱਲੀ  :  ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਨਵੀਂ ਦਿੱਲੀ 'ਚ ਆਈ.ਐੱਸ.ਐੱਸ.ਐੱਫ ਵਿਸ਼ਵ ਕੱਪ ਦੇ ਲਈ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਜਾਰੀ ਨਾਂ ਕੀਤੇ ਜਾਣ ਦੇ ਬਾਅਦ ਕੌਮਾਂਤਰੀ ਖੇਡ ਆਯੋਜਨਾਂ ਦੀ ਮੇਜ਼ਬਾਨੀ ਦੇ ਬਾਰੇ 'ਚ ਭਾਰਤ ਦੇ ਨਾਲ ਸਾਰੀਆਂ ਚਰਚਾਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਪਿਛਲੀ 14 ਫਰਵਰੀ ਨੂੰ ਪੁਲਵਾਮਾ 'ਚ

ਸੀ.ਆਰ.ਪੀ.ਐੱਫ. ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਾ ਜਾਰੀ ਕਰਨ 'ਤੇ ਆਈ.ਓ.ਸੀ. ਨੇ ਸਖਤ ਕਦਮ ਉਠਾਉਂਦੇ ਹੋਏ ਵਿਸ਼ਵ ਕੱਪ ਤੋਂ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪ੍ਰਤੀਯੋਗਿਤਾ ਦੇ ਲਈ ਓਲਪਿਕ ਕੋਟਾ ਦੀ ਸਥਿਤੀ ਨੂੰ ਵੀ ਰੱਦ ਕਰ ਦਿੱਤਾ ਹੈ। ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੇ ਇਸ ਪ੍ਰਤੀਯੋਗਿਤਾ 'ਚ ਹਿੱਸਾ ਲੈਣਾ ਸੀ।(ਭਾਸ਼ਾ)