ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 44 ਦੌੜਾਂ ਨਾਲ ਹਰਾਇਆ 

ਏਜੰਸੀ

ਖ਼ਬਰਾਂ, ਖੇਡਾਂ

ਹੈਡ ਨੇ ਟੀ-20 ’ਚ 4000 ਦੌੜਾਂ ਪੂਰੀਆਂ ਕੀਤੀਆਂ ਅਤੇ ਹੈਨਰਿਚ ਕਲਾਸੇਨ ਨੇ ਆਈ.ਪੀ.ਐਲ. ’ਚ 1000 ਦੌੜਾਂ ਪੂਰੀਆਂ ਕੀਤੀਆਂ

Sunrisers Hyderabad beat Rajasthan Royals by 44 runs

ਹੈਦਰਾਬਾਦ : ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਅਪਣੇ  ਪਹਿਲੇ ਮੈਚ ’ਚ ਰਾਜਸਥਾਨ ਰਾਇਲਜ਼ ਨੂੰ 44 ਦੌੜਾਂ ਨਾਲ ਹਰਾ ਦਿਤਾ ਹੈ। 287 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ ’ਚ 6 ਵਿਕਟਾਂ ’ਤੇ  242 ਦੌੜਾਂ ਬਣਾਈਆਂ, ਜਿਸ ’ਚ ਧਰੁਵ ਜੁਰੇਲ ਨੇ 35 ਗੇਂਦਾਂ ’ਚ 70 ਦੌੜਾਂ ਬਣਾਈਆਂ।  ਸੰਜੂ ਸੈਮਸਨ ਨੇ 37 ਗੇਂਦਾਂ ’ਤੇ  66 ਦੌੜਾਂ ਬਣਾਈਆਂ ਜਦਕਿ ਸ਼ਿਮਰੋਨ ਹੇਟਮਾਇਰ ਨੇ 42 ਦੌੜਾਂ ਦਾ ਯੋਗਦਾਨ ਦਿਤਾ।  

ਇਸ ਤੋਂ ਪਹਿਲਾਂ ਈਸ਼ਾਨ ਕਿਸ਼ਨ ਦੀ ਨਾਬਾਦ 47 ਗੇਂਦਾਂ ’ਚ 106 ਦੌੜਾਂ ਦੀ ਪਾਰੀ ਅਤੇ ਟ੍ਰੈਵਿਸ ਹੈਡ ਦੀ ਹਮਲਾਵਰ ਅਰਧ ਸੈਂਕੜੇ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ 6 ਵਿਕਟਾਂ ’ਤੇ  286 ਦੌੜਾਂ ਬਣਾਈਆਂ। ਹੈਡ ਨੇ 31 ਗੇਂਦਾਂ ’ਤੇ  67 ਦੌੜਾਂ ਬਣਾਈਆਂ, ਜਦਕਿ  ਈਸ਼ਾਨ ਨੇ 11 ਚੌਕੇ ਅਤੇ 6 ਛੱਕੇ ਲਗਾਏ ਜਿਸ ਨਾਲ ਸਨਰਾਈਜ਼ਰਜ਼ ਨੇ ਇਸ ਆਈ.ਪੀ.ਐਲ. ਸੀਜ਼ਨ ਦਾ ਪਹਿਲਾ 250 ਤੋਂ ਵੱਧ ਦਾ ਸਕੋਰ ਬਣਾਇਆ। 

ਇਸ ਦੇ ਨਾਲ ਹੀ ਹੈਡ ਨੇ ਟੀ-20 ’ਚ 4000 ਦੌੜਾਂ ਪੂਰੀਆਂ ਕੀਤੀਆਂ ਅਤੇ ਹੈਨਰਿਚ ਕਲਾਸੇਨ ਨੇ ਆਈ.ਪੀ.ਐਲ. ’ਚ 1000 ਦੌੜਾਂ ਪੂਰੀਆਂ ਕੀਤੀਆਂ। ਰਾਇਲਜ਼ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਅਪਣੇ  ਚੌਕਿਆਂ ’ਚ 76 ਦੌੜਾਂ ਦੇ ਕੇ ਆਈ.ਪੀ.ਐਲ. ਇਤਿਹਾਸ ਦਾ ਸੱਭ ਤੋਂ ਮਹਿੰਗਾ ਸਪੈਲ ਬਣਾਇਆ। ਉਸ ਨੇ  2024 ’ਚ ਮੋਹਿਤ ਸ਼ਰਮਾ ਦੇ 4-0-73-0 ਦੇ ਰੀਕਾਰਡ  ਨੂੰ ਪਾਰ ਕੀਤਾ। 

ਸੰਖੇਪ ਸਕੋਰ: ਸਨਰਾਈਜ਼ਰਜ਼ ਹੈਦਰਾਬਾਦ: 20 ਓਵਰਾਂ ’ਚ 286/6 (ਈਸ਼ਾਨ ਕਿਸ਼ਨ ਨਾਬਾਦ 106, ਟ੍ਰੈਵਿਸ ਹੈਡ 67)।  

                   ਰਾਜਸਥਾਨ ਰਾਇਲਜ਼: 20 ਓਵਰਾਂ ’ਚ 6 ਵਿਕਟਾਂ ’ਤੇ  242 ਦੌੜਾਂ (ਧਰੁਵ ਜੁਰੇਲ 70, ਸੰਜੂ ਸੈਮਸਨ 66; ਹਰਸ਼ਲ ਪਟੇਲ 2/34)