ਪਲੇਆਫ਼ ਤੋਂ ਬਾਹਰ ਹੋਣ ਤੋਂ ਬਾਅਦ ਭਾਵੁਕ ਹੋਏ ਵਿਰਾਟ ਕੋਹਲੀ, ਟਵਿੱਟਰ 'ਤੇ ਲਿਖਿਆ- ਨਿਰਾਸ਼ ਹਾਂ
ਵਿਰਾਟ ਕੋਹਲੀ ਨੇ ਪੂਰੀ ਕੋਸ਼ਿਸ਼ ਕੀਤੀ ਅਤੇ ਗੁਜਰਾਤ ਖਿਲਾਫ਼ ਸੈਂਕੜਾ ਵੀ ਲਗਾਇਆ ਪਰ ਟੀਮ ਜਿੱਤ ਨਹੀਂ ਸਕੀ।
Virat Kohli
ਮੁੰਬਈ - RCB ਦੀ ਟੀਮ IPL 2023 'ਚ ਵੀ ਕਮਾਲ ਨਹੀਂ ਕਰ ਸਕੀ। ਕੱਪ ਜਿੱਤਣ ਦਾ ਇੰਤਜ਼ਾਰ 16 ਸਾਲਾਂ ਤੋਂ ਜਾਰੀ ਹੈ। ਟੀਮ ਇਸ ਸੀਜ਼ਨ 'ਚ ਪਲੇਆਫ 'ਚ ਨਹੀਂ ਪਹੁੰਚ ਸਕੀ। ਵਿਰਾਟ ਕੋਹਲੀ ਦਾ ਸੁਪਨਾ ਇਕ ਵਾਰ ਫਿਰ ਖ਼ਤਮ ਹੋ ਗਿਆ ਕਿਉਂਕਿ ਉਹ ਗੁਜਰਾਤ ਟਾਈਟਨਸ ਦੇ ਖਿਲਾਫ਼ ਆਪਣਾ ਆਖਰੀ ਲੀਗ ਮੈਚ ਹਾਰ ਗਏ।
ਵਿਰਾਟ ਕੋਹਲੀ ਨੇ ਪੂਰੀ ਕੋਸ਼ਿਸ਼ ਕੀਤੀ ਅਤੇ ਗੁਜਰਾਤ ਖਿਲਾਫ਼ ਸੈਂਕੜਾ ਵੀ ਲਗਾਇਆ ਪਰ ਟੀਮ ਜਿੱਤ ਨਹੀਂ ਸਕੀ।
ਵਿਰਾਟ ਕੋਹਲੀ ਨੇ ਪਲੇਆਫ ਤੋਂ ਬਾਹਰ ਹੋਣ ਤੋਂ ਬਾਅਦ ਭਾਵੁਕ ਅੰਦਾਜ਼ 'ਚ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਇਸ ਸੀਜ਼ਨ 'ਚ ਵੀ ਸ਼ਾਨਦਾਰ ਪਲ ਰਹੇ ਪਰ ਟੀਮ ਆਪਣੇ ਟੀਚੇ ਤੋਂ ਖੁੰਝ ਗਈ, ਅਸਫ਼ਲਤਾ ਤੋਂ ਨਿਰਾਸ਼ ਪਰ ਸਾਨੂੰ ਆਪਣਾ ਸਿਰ ਉੱਚਾ ਰੱਖਣਾ ਚਾਹੀਦਾ ਹੈ, ਵਫ਼ਾਦਾਰ ਸਮਰਥਕਾਂ ਦਾ ਧੰਨਵਾਦ ਜਿਨ੍ਹਾਂ ਨੇ ਹਰ ਕਦਮ 'ਤੇ ਸਾਡਾ ਸਾਥ ਦਿੱਤਾ।