IPL 2024 RCB vs RR : ਆਈਪੀਐਲ 'ਚ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

IPL 2024 RCB vs RR: ਇਹ ਰਿਕਾਰਡ RCB vs RR ਵਿਚਾਲੇ ਖੇਡੇ ਗਏ IPL ਐਲੀਮੀਨੇਟਰ ਦੌਰਾਨ ਬਣਾਇਆ 

Virat Kohli

IPL 2024 RCB vs RR: ਇੰਡੀਅਨ ਪ੍ਰੀਮੀਅਰ ਲੀਗ ’ਚ ਵਿਰਾਟ ਕੋਹਲੀ ਨੇ ਦੌੜਾਂ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। IPL ਦੇ ਇਤਿਹਾਸ ‘ਚ ਕਿੰਗ ਕੋਹਲੀ ਨੇ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਇਹ ਰਿਕਾਰਡ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਆਈਪੀਐਲ ਐਲੀਮੀਨੇਟਰ ਦੌਰਾਨ ਬਣਾਇਆ ਸੀ।

ਇਹ ਵੀ ਪੜੋ:Firozpur news : ਫਿਰੋਜ਼ਪੁਰ ’ਚ ਝੌਪੜੀ ਨੂੰ ਲੱਗਣ ਨਾਲ ਦੁਧਾਰੂ ਪਸ਼ੂ ਚੜੇ ਅੱਗ ਦੀ ਭੇਂਟ 

ਜਦੋਂ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਮੈਦਾਨ ’ਚ ਵਿਰਾਟ ਕੋਹਲੀ ਨੂੰ ਉਤਰਿਆ ਤਾਂ ਉਸ ਦੇ ਨਾਂ ’ਤੇ ਟੂਰਨਾਮੈਂਟ ਦੀ ਆਰੇਂਜ ਕੈਪ ਪਹਿਲਾਂ ਹੀ ਸੀ। ਇਸ ਮੈਚ ਤੋਂ ਪਹਿਲਾਂ ਉਸ ਨੇ 708 ਦੌੜਾਂ ਬਣਾਈਆਂ ਸਨ। ਇਸ ਮੈਚ ’ਚ ਆਪਣੀ 29ਵੀਂ ਦੌੜਾਂ ਬਣਾਉਣ ਦੇ ਨਾਲ ਹੀ ਉਸਨੇ ਆਈਪੀਐਲ ਇਤਿਹਾਸ ’ਚ ਆਪਣੀਆਂ 8000 ਦੌੜਾਂ ਪੂਰੀਆਂ ਕਰ ਲਈਆਂ। ਇਸ ਮੈਚ ਤੋਂ ਪਹਿਲਾਂ ਉਸ ਦੇ ਨਾਂ 251 ਮੈਚਾਂ ’ਚ 7971 ਦੌੜਾਂ ਸਨ। ਹੁਣ 253 ਮੈਚਾਂ ’ਚ ਉਸ ਦੇ ਨਾਂ ’ਤੇ 8004 ਦੌੜਾਂ ਦਰਜ ਹੋ ਗਈਆਂ ਹਨ। ਇਨ੍ਹਾਂ ’ਚ 8 ਸੈਂਕੜੇ ਸ਼ਾਮਲ ਹਨ।

ਇਹ ਵੀ ਪੜੋ:Gurdwara Shri Manji Sahib : ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਕਾ ਸ੍ਰੀ ਪਾਉਂਟਾ ਸਾਹਿਬ ਦੀ ਯਾਦ ’ਚ ਕਰਵਾਇਆ ਸਮਾਗਮ 

ਹਾਲਾਂਕਿ ਰਾਜਸਥਾਨ ਰਾਇਲਜ਼ ਖ਼ਿਲਾਫ਼ ਵਿਰਾਟ ਕੋਹਲੀ ਨੇ ਆਪਣੀ ਪਾਰੀ ਨੂੰ ਲੰਮਾ ਨਹੀਂ ਕਰ ਸਕੇ। ਯੁਜਵੇਂਦਰ ਚਾਹਲ ਨੇ ਵਿਰਾਟ ਕੋਹਲੀ ਨੂੰ ਆਪਣੀ ਪਾਰੀ ਦੇ ਪਹਿਲੇ ਅਤੇ ਅੱਠਵੇਂ ਓਵਰ ’ਚ ਆਊਟ ਕੀਤਾ। ਵਿਰਾਟ ਕੋਹਲੀ ਛੱਕਾ ਮਾਰਨ ਦੀ ਕੋਸ਼ਿਸ਼ ’ਚ ਮਿਡਵਿਕਟ ਬਾਊਂਡਰੀ ’ਤੇ ਕੈਚ ਦੇ ਬੈਠੇ। ਉਸ ਨੇ ਆਊਟ ਹੋਣ ਤੋਂ ਪਹਿਲਾਂ 24 ਗੇਂਦਾਂ ਵਿੱਚ 33 ਦੌੜਾਂ ਬਣਾਈਆਂ। IPL ਇਤਿਹਾਸ ਸ਼ਿਖਰ ਧਵਨ (6769) ਸਭ ਤੋਂ ਵੱਧ ਸਕੋਰਰ ਹਨ। ਪਰ ਧਵਨ ਅਤੇ ਵਿਰਾਟ ਵਿਚਾਲੇ 1000 ਤੋਂ ਜ਼ਿਆਦਾ ਦੌੜਾਂ ਦਾ ਫ਼ਰਕ ਹੈ। ਇਸ ਤੋਂ ਵਿਰਾਟ ਦੇ ਦਬਦਬੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਸੂਚੀ ’ਚ ਰੋਹਿਤ ਸ਼ਰਮਾ 6628 ਦੌੜਾਂ ਦੇ ਨਾਲ ਤੀਜੇ ਸਥਾਨ ’ਤੇ ਹਨ।

(For more news apart from Virat Kohli created history first batsman score 8000 runs in IPL News in Punjabi, stay tuned to Rozana Spokesman)