ਕ੍ਰਿਕਟਰਾਂ ਨੂੰ ਅਜੇ ਤਕ ਨਹੀਂ ਮਿਲੀ ਵਧੀ ਹੋਈ ਤਨਖ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਰਾਟ ਕੋਹਲੀ ਵਰਗੇ ਭਾਰਤ ਦੇ ਉਚ ਕੋਟੀ ਦੇ ਕ੍ਰਿਕਟਰਾਂ ਨੂੰ ਹੁਣ ਤਕ ਅਪਣਾ ਸੋਧੀ ਗਈ ਤਨਖ਼ਾਹ ਨਹੀਂ ਮਿਲੀ ਹੈ, ਜਦੋਂ ਕਿ ਇਸ ਸਬੰਧੀ ਬੀਤੀ ਪੰਜ......

Virat Kohli

ਨਵੀਂ ਦਿੱਲੀ : ਵਿਰਾਟ ਕੋਹਲੀ ਵਰਗੇ ਭਾਰਤ ਦੇ ਉਚ ਕੋਟੀ ਦੇ ਕ੍ਰਿਕਟਰਾਂ ਨੂੰ ਹੁਣ ਤਕ ਅਪਣਾ ਸੋਧੀ ਗਈ ਤਨਖ਼ਾਹ ਨਹੀਂ ਮਿਲੀ ਹੈ, ਜਦੋਂ ਕਿ ਇਸ ਸਬੰਧੀ ਬੀਤੀ ਪੰਜ ਮਾਰਚ ਨੂੰ ਹੀ ਫ਼ੈਸਲੇ 'ਤੇ ਮੋਹਰ ਲੱਗ ਗਈ ਸੀ। ਬੀਤੇ ਦਿਨੀਂ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੇ ਵਿਰੋਧ 'ਚ ਹੋਣ ਵਾਲੀ ਬੀ.ਸੀ.ਸੀ.ਆਈ. ਦੀ ਵਿਸ਼ੇਸ਼ ਮੀਟਿੰਗ 'ਚ ਇਹ ਮੁੱਦਾ ਚਰਚਾ ਦਾ ਅਹਿਮ ਵਿਸ਼ਾ ਹੋਵੇਗਾ।

ਖਿਡਾਰੀ 23 ਜੂਨ ਨੂੰ ਬ੍ਰਿਟੇਨ (ਆਇਰਲੈਂਡ ਤੇ ਇੰਗਲੈਂਡ) ਦੇ ਲੰਬੇ ਦੌਰੇ ਲਈ ਰਵਾਨਾ ਹੋਣਗੇ, ਜੋ ਕਰੀਬ ਤਿੰਨ ਮਹੀਨੇ ਲੰਬਾ ਹੋਵੇਗਾ। ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਕਿਹਾ ਕਿ ਤਨਖ਼ਾਹਾਂ 'ਚ ਕੀਤੀ ਗਈ ਸੋਧ ਦਾ ਆਰਡਰ ਮੇਰੇ ਕੋਲ ਹੀ ਹੈ। ਜੇਕਰ ਮੀਟਿੰਗ 'ਚ ਸੋਧ ਤਨਖ਼ਾਹ ਨੂੰ ਮਨਜ਼ੂਰੀ ਮਿਲੀ ਜਾਂਦੀ ਹੈ ਤਾਂ ਮੀ ਇਸ 'ਤੇ ਦਸਤਖ਼ਤ ਕਰ ਦੇਵਾਂਗਾ।   (ਏਜੰਸੀ)