ਭਾਰਤ ਨੇ ਚਾਰ ਸਾਲ ਬਾਅਦ ਪਾਕਿਸਤਾਨ ਨੂੰ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਖ਼ਰੀ ਚੈਂਪੀਅਨਜ਼ ਟਰਾਫ਼ੀ ਹਾਕੀ ਦੇ ਪਹਿਲੇ ਮੈਚ 'ਚ ਅੱਜ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਕਰਾਰੀ ਮਾਤ ਦਿਤੀ। ਨੀਦਰਲੈਂਡ ਦੇ ਬ੍ਰੇਡਾ 'ਚ ਖੇਡੇ ਗਏ ਉਦਘਾਟਨੀ....

Hockey Champion's Trophy

ਬ੍ਰੇਡਾ/ਨੀਦਰਲੈਂਡ,ਆਖ਼ਰੀ ਚੈਂਪੀਅਨਜ਼ ਟਰਾਫ਼ੀ ਹਾਕੀ ਦੇ ਪਹਿਲੇ ਮੈਚ 'ਚ ਅੱਜ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਕਰਾਰੀ ਮਾਤ ਦਿਤੀ। ਨੀਦਰਲੈਂਡ ਦੇ ਬ੍ਰੇਡਾ 'ਚ ਖੇਡੇ ਗਏ ਉਦਘਾਟਨੀ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਜੇਤੂ ਆਗ਼ਾਜ਼ ਕੀਤਾ ਹੈ ਜੋ ਕਿ ਭਾਰਤ ਦੀ ਪਾਕਿਸਤਾਨ ਵਿਰੁਧ ਚਾਰ ਸਾਲ ਬਾਅਦ ਪ੍ਰਾਪਤ ਹੋਈ ਪਹਿਲੀ ਜਿੱਤ ਹੈ।

ਭਾਰਤ ਨੇ ਮੈਚ ਸ਼ੁਰੂ ਹੁੰਦਿਆਂ ਹੀ ਦਬਾਅ ਬਣਾਉਣਾ ਸ਼ੁਰੂ ਕਰ ਦਿਤਾ। ਪਹਿਲੇ ਅੱਧ 'ਚ ਸਿਰਫ ਇਕ ਗੋਲ ਹੋਇਆ ਪਰ ਆਖ਼ਰੀ 10 ਮਿੰਟ 'ਚ ਭਾਰਤ ਨੇ 3 ਗੋਲ ਕੀਤੇ। ਰਮਨਦੀਪ ਸਿੰਘ ਨੇ ਭਾਰਤ ਵਲੋਂ ਪਹਿਲਾ ਗੋਲ ਕੀਤਾ। ਦੂਜਾ ਅੱਧ ਖ਼ਤਮ ਹੋਣ ਤੋਂ ਬਾਅਦ ਭਾਰਤ ਨੇ ਦੂਜਾ ਗੋਲ ਕੀਤਾ।ਆਖ਼ਰੀ ਵਾਰੀ ਹੋਣ ਜਾ ਰਹੀ ਚੈਂਪੀਅਨਜ਼ ਟਰਾਫ਼ੀ 'ਚ ਦੁਨੀਆਂ ਦੀ ਸਿਖਰਲੀਆਂ 6 ਹਾਕੀ ਟੀਮਾਂ ਹਿੱਸਾ ਲੈ ਰਹੀਆਂ ਹਨ। ਦੁਨੀਆਂ ਭਰ ਦੀਆਂ ਹਾਕੀ ਟੀਮਾਂ 'ਚੋਂ ਭਾਰਤ ਇਸ ਸਮੇਂ ਛੇਵੇਂ ਜਦਕਿ ਪਾਕਿਸਤਾਨ 13ਵੇਂ ਨੰਬਰ 'ਤੇ ਹੈ। 1978 'ਚ ਸ਼ੁਰੂ ਹੋਈ ਚੈਂਪੀਅਨਜ਼ ਟਰਾਫ਼ੀ 'ਤੇ ਭਾਰਤ ਕਦੇ ਵੀ ਅਪਣਾ ਕਬਜ਼ਾ ਨਹੀਂ ਜਮਾ ਸਕਿਆ। 

ਇਸ ਵਾਰੀ ਭਾਰਤ ਕੋਲ ਇਹ ਟਰਾਫ਼ੀ ਪਹਿਲੀ ਅਤੇ ਆਖ਼ਰੀ ਵਾਰੀ ਜਿੱਤਣ ਦਾ ਮੌਕਾ ਹੈ। ਹਾਲਾਂਕਿ ਪਿਛਲੀ ਵਾਰੀ ਇਹ ਫ਼ਾਈਨਲ ਤਕ ਪੁੱਜਿਆ ਸੀ। ਪਾਕਿਸਤਾਨ ਨੇ ਤਿੰਨ ਵਾਰੀ ਚੈਂਪੀਅਨਜ਼ ਟਰਾਫ਼ੀ ਜਿੱਤੀ ਹੈ।ਬ੍ਰੇਡਾ ਪਹੁੰਚਣ ਤੋਂ ਪਹਿਲਾਂ ਟੀਮ ਨੇ ਦੋ ਟ੍ਰੇਨਿੰਗ ਕੈਂਪਾਂ 'ਚ ਹਿੱਸਾ ਲਿਆ ਸੀ। ਇਸ ਦੌਰਾਨ ਖ਼ਾਸ ਤੌਰ 'ਤੇ ਪੈਨਲਟੀ ਕਾਰਨਰ ਕਨਵਰਜ਼ਨ ਅਤੇ ਡਿਫ਼ੈਂਸ 'ਤੇ ਧਿਆਨ ਦਿਤਾ ਗਿਆ ਸੀ।   (ਏਜੰਸੀ)