ਗਾਂਜਾ ਪੀਣ ਕਾਰਨ ਡੋਪ ਟੈਸਟ 'ਚ ਫ਼ੇਲ੍ਹ ਹੋਇਆ ਪਾਕਿ ਕ੍ਰਿਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਹਿਜਾਦ ਡੋਪ ਪ੍ਰੀਖਣ 'ਚ ਅਸਫ਼ਲ ਹੋ ਗਿਆ ਅਤੇ ਡੋਪਿੰਗ ਰੋਧੀ ਕਾਨੂੰਨਾਂ ਦੇ ਉਲੰਘਣ ਕਾਰਨ 'ਤੇ ਉਸ ਨੂੰ....

Ahmed Shehzad

ਕਰਾਚੀ : ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਹਿਜਾਦ ਡੋਪ ਪ੍ਰੀਖਣ 'ਚ ਅਸਫ਼ਲ ਹੋ ਗਿਆ ਅਤੇ ਡੋਪਿੰਗ ਰੋਧੀ ਕਾਨੂੰਨਾਂ ਦੇ ਉਲੰਘਣ ਕਾਰਨ 'ਤੇ ਉਸ ਨੂੰ ਤਿੰਨ ਤੋਂ ਛੇ ਮਹੀਨੇ ਲਈ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦਸਿਆ ਕਿ ਸ਼ਹਿਜਾਦ ਅਪ੍ਰੈਲ-ਮਈ 'ਚ ਫੈਸਲਾਬਾਦ 'ਚ ਹੋਏ ਪਾਕਿਸਤਾਨ ਕੱਪ ਦੌਰਾਨ ਡੋਪ ਟੈਸਟ 'ਚ ਪਾਜ਼ੀਟੀਵ ਪਾਇਆ ਗਿਆ ਸੀ।

ਪਾਕਿਸਤਾਨ ਕ੍ਰਿਕਟ ਬੋਰਡ ਨੇ ਟਵੀਟ ਕਰ ਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਪਰ ਉਨ੍ਹਾਂ ਨੇ ਖਿਡਾਰੀ ਦਾ ਨਾਮ ਨਹੀਂ ਦਸਿਆ। ਮੀਡੀਆ ਰੀਪੋਰਟਾਂ ਮੁਤਾਬਕ ਦਸਿਆ ਜਾ ਰਿਹਾ ਹੈ ਕਿ ਅਹਿਮਦ ਸ਼ਹਿਜਾਦ ਗਾਂਜਾ ਪੀਣ ਕਾਰਨ ਡੋਪ ਟੈਸਟ 'ਚ ਅਸਫ਼ਲ ਹੋ ਗਿਆ। ਜ਼ਿਕਰਯੋਗ ਹੈ ਕਿ ਉਸ ਦਾ ਡੋਪ ਟੈਸਟ ਘਰੇਲੂ ਕ੍ਰਿਕਟ ਟੂਰਨਾਮੈਂਟ ਦੌਰਾਨ ਹੋਇਆ ਸੀ। ਸ਼ਹਿਜ਼ਾਦ ਨੇ 13 ਟੈਸਟ, 18 ਇਕ ਦਿਨਾ ਅਤੇ 57 ਟੀ 20 ਕੌਮਾਂਤਰੀ ਮੈਚ ਖੇਡੇ ਹਨ। (ਏਜੰਸੀ)