ਹੁਣ ਮੁੱਕੇਬਾਜ਼ੀ ਲਈ ਸਿੱਖ ਖਿਡਾਰੀਆਂ ਨੂੰ ਨਹੀਂ ਕਰਵਾਉਣੀ ਪਵੇਗੀ ਦਾੜ੍ਹੀ ਕਤਲ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੁੱਕੇਬਾਜ਼ ਇੰਦਰ ਸਿੰਘ ਬੱਸੀ ਆਪਣੇ ਮੁਕਾਬਲੇ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਆਪਣੀ ਦਾੜ੍ਹੀ ਰੱਖਣ ਦੀ ਇਜਾਜ਼ਤ ਵੀ ਮਿਲ ਗਈ ਹੈ

boxing

ਮੁੱਕੇਬਾਜ਼ ਇੰਦਰ ਸਿੰਘ ਬੱਸੀ ਆਪਣੇ ਮੁਕਾਬਲੇ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਆਪਣੀ ਦਾੜ੍ਹੀ ਰੱਖਣ ਦੀ ਇਜਾਜ਼ਤ ਵੀ ਮਿਲ ਗਈ ਹੈ।  ਪਹਿਲਾਂ ਸਿਖਾਂ ਨੂੰ ਮੁਕਾਬਲੇ ਤੋਂ ਪਹਿਲਾਂ ਆਪਣੀ ਦਾੜ੍ਹੀ ਮੁਨਵਾਉਣੀ ਪੈਂਦੀ ਸੀ ਕਿਉਂਕਿ ਮੁੱਕੇਬਾਜ਼ੀ ਅਧਿਕਾਰੀਆਂ ਨੇ ਦਾੜ੍ਹੀ 'ਤੇ ਪਾਬੰਦੀ ਲਗਾ ਦਿੱਤੀ ਸੀ। ਨਿਯਮਾਂ ਮੁਤਾਬਿਕ ਕਈ ਸਿੱਖਾਂ ਨੇ ਮੁੱਕੇਬਾਜ਼ੀ ਦੇ ਮੁਕਾਬਲਿਆਂ ਤੋਂ ਮਨ੍ਹਾ ਕੀਤਾ ਸੀ ਕਿਉਂਕਿ ਉਨ੍ਹਾਂ ਦਾ ਧਰਮ ਉਨ੍ਹਾਂ ਨੂੰ ਕੇਸ ਕਤਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ। 

ਲੰਡਨ ਦੇ ਐਲੇਗਜ਼ੈਂਡਰ ਪੈਲੇਸ ਦੇ 5 ਵਾਰ ਜੇਤੂ ਰਹੇ ਖਿਡਾਰੀ ਨੇ ਦੱਸਿਆ ਕਿ ਅਸੀਂ ਦਾੜ੍ਹੀ ਨਾਲ ਘੁੰਮਦੇ ਹਾਂ, ਦਾੜ੍ਹੀ ਮੇਰਾ ਅੰਗ ਹੈ ਤੇ ਇਹ ਮੇਰੇ ਧਰਮ ਦਾ ਹਿੱਸਾ ਹੈ। 21 ਸਾਲਾ ਨੌਜਵਾਨ ਖਿਡਾਰੀ ਨੇ ਕਿਹਾ ਮੁਕਾਬਲੇ ਤੋਂ ਪਹਿਲਾਂ ਦਾੜ੍ਹੀ ਮੁਨਵਾਉਣਾ ਉਸ ਨੂੰ ਪਸੰਦ ਨਹੀਂ ਸੀ ਪਰ ਇੱਕ ਵਾਰ ਉਸ ਨੇ ਕੀਤਾ। 1 ਜੂਨ ਨੂੰ ਦਾੜ੍ਹੀ ਤੇ ਪਾਬੰਦੀ ਹਟਾ ਦਿੱਤੀ ਗਈ ਸੀ ਅਤੇ ਹੁਣ ਬੱਸੀ ਨੂੰ ਉਮੀਦ ਹੈ ਕਿ ਸਿੱਖ ਮੁੱਕੇਬਾਜ਼ਾਂ ਦੀ ਇੱਕ ਨਵੀਂ ਪੀੜ੍ਹੀ ਇਸ ਖੇਡ ਨੂੰ ਅੱਗੇ ਵਧਾਉਣ ਦੇ ਯੋਗ ਹੋ ਸਕੇਗੀ। 

ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਸਿੱਖ ਖਿਡਾਰੀ ਜੋ ਮੁੱਕੇਬਾਜ਼ੀ ਕਰਨਾ ਚਾਹੁੰਦੇ ਸੀ ਪਰ ਦਾੜ੍ਹੀ ਵਾਲੇ ਨਿਯਮ ਕਰ ਕੇ ਉਨ੍ਹਾਂ ਨੇ ਆਪਣੀ ਦਿੱਖ ਨਾ ਬਦਲਣ ਲਈ ਕੋਈ ਹੋਰ ਖੇਡ ਚੁਣ ਲਈ ਹੈ। ਜਿਵੇਂ ਕਿ ਕਿੱਕਬਾਕਸਿੰਗ ਜਾਂ ਮਾਰਸ਼ਲ ਆਰਟਸ ਦਾ ਕੋਈ ਹੋਰ ਰੂਪ ਜਿਥੇ ਉਨ੍ਹਾ ਨੂੰ ਆਪਣੀ ਦਾੜ੍ਹੀ ਤੇ ਦਾੜ੍ਹੀ ਵਾਲਾ ਸਾਮਾਨ ਰੱਖਣ ਦੀ ਇਜਾਜ਼ਤ ਹੁੰਦੀ ਹੈ। ਸਿੱਖ ਮੁੱਕੇਬਾਜ਼ ਜੋ ਮੁਕਾਬਲੇ ਖੇਡਣਾ ਚਾਹੁੰਦੇ ਸੀ ਉਨ੍ਹਾਂ ਨੇ ਮੁਕਾਬਲੇ ਇਸੇ ਲਈ ਨਹੀਂ ਕੀਤੇ ਕਿਉਂਕਿ ਉਹ ਆਪਣੀ ਦਾੜ੍ਹੀ ਨਹੀਂ ਮੁਨਵਾ ਸਕਦੇ ਸੀ।