ਰਿਯੂ ਨੇ ਜਿਤਿਆ ਕੋਰੀਆ ਓਪਨ, ਦੋ ਲੱਖ ਡਾਲਰ ਦੀ ਇਨਾਮੀ ਰਾਸ਼ੀ ਰਾਹਤ  ਫ਼ੰਡ ਨੂੰ ਦਾਨ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਦੀ ਸਾਬਕਾ ਨੰਬਰ ਇਕ ਮਹਿਲਾ ਗੋਲਫ਼ਰ ਅਤੇ ਦੋ ਵਾਰ ਦੀ ਮੇਜਰ ਚੈਂਪੀਅਨ ਸੋ ਇਓਨ ਰਿਯੂ ਨੇ ਕੋਰੀਆ ਓਪਨ ਗੋਲਫ਼ ਟੂਰਨਾਮੈਂਟ

Ryu So-yeon wins Korea Open

ਇੰਚੀਓਨ, 22 ਜੂਨ : ਵਿਸ਼ਵ ਦੀ ਸਾਬਕਾ ਨੰਬਰ ਇਕ ਮਹਿਲਾ ਗੋਲਫ਼ਰ ਅਤੇ ਦੋ ਵਾਰ ਦੀ ਮੇਜਰ ਚੈਂਪੀਅਨ ਸੋ ਇਓਨ ਰਿਯੂ ਨੇ ਕੋਰੀਆ ਓਪਨ ਗੋਲਫ਼ ਟੂਰਨਾਮੈਂਟ ਜਿੱਤਣ ਤੋਂ ਬਾਅਦ ਉਸ ਤੋਂ ਮਿਲੀ 200,000 ਡਾਲਰ ਤੋਂ ਵੱਧ ਦੀ ਇਨਾਮੀ ਰਾਸ਼ੀ ਕੋਰੋਨਾ ਵਾਇਰਸ ਰਾਹਤ ਫ਼ੰਡ ਵਿਚ ਦਾਨ ਕਰ ਦਿਤੀ। ਕੋਵਿਡ-19 ਮਹਾਂਮਾਰੀ ਕਾਰਨ ਰਿਯੂ ਦਾ ਇਹ ਪਿਛਲੇ ਚਾਰ ਮਹੀਨਿਆਂ ਵਿਚ ਪਹਿਲਾ ਟੂਰਨਾਮੈਂਟ ਸੀ। ਰਿਯੂ ਨੇ ਆਖ਼ਰੀ ਗੇੜ ਵਿਚ ਇਵਨ ਪਾਰ 72 ਦਾ ਕਾਰਡ ਖੇਡਿਆ। ਉਨ੍ਹਾਂ ਨੇ ਇਕ ਹੋਰ ਚੋਟੀ ਦੀ ਗੋਲਫ਼ਰ ਹਿਯੂ ਜੂ ਕਿਮ ਨੂੰ ਇਕ ਸ਼ਾਟ ਨਾਲ ਪਿੱਛੇ ਛਡਿਆ। ਰਿਯੂ ਦਾ ਇਹ 2018 ਵਿਚ ਜਾਪਾਨ ਓਪਨ ਤੋਂ ਬਾਅਦ ਪਹਿਲਾ ਖ਼ਿਤਾਬ ਹੈ। ਕੋਰੀਆਈ ਮਹਿਲਾ ਪੀ ਜੀ ਏ ਵਿਚ ਇਹ ਉਨ੍ਹਾਂ ਦੀ 2015 ਤੋਂ ਬਾਅਦ ਪਹਿਲੀ ਜਿੱਤ ਹੈ। (ਪੀਟੀਆਈ)