Wrestler Bajrang Punia : ਪਹਿਲਵਾਨ ਬਜਰੰਗ ਪੂਨੀਆ ਨੂੰ ਦੋ ਮਹੀਨਿਆਂ 'ਚ ਦੂਜੀ ਵਾਰ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Wrestler Bajrang Punia : ਡੋਪਿੰਗ ਰੋਕੂ ਏਜੰਸੀ ਨੇ ਸੈਂਪਲ ਨਾ ਦੇਣ 'ਤੇ ਦਿੱਤਾ ਨੋਟਿਸ, 11 ਜੁਲਾਈ ਤੱਕ ਜਵਾਬ ਮੰਗਿਆ

Wrestler Bajrang Punia

Wrestler Bajrang Punia : ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨੋਟਿਸ ਵੀ ਭੇਜਿਆ ਹੈ। ਮਾਰਚ ਵਿਚ ਸੋਨੀਪਤ ’ਚ ਹੋਏ ਰਾਸ਼ਟਰੀ ਟਰਾਇਲ ਦੌਰਾਨ ਬਜਰੰਗ ਪੂਨੀਆ ਵੱਲੋਂ ਡੋਪ ਟੈਸਟ ਲਈ ਆਪਣਾ ਸੈਂਪਲ ਨਾ ਦਿੱਤੇ ਜਾਣ ਤੋਂ ਬਾਅਦ ਨਾਡਾ ਨੇ ਇਹ ਕਾਰਵਾਈ ਕੀਤੀ ਹੈ। ਬਜਰੰਗ ਪੂਨੀਆ ਕੋਲ ਨੋਟਿਸ ਦਾ ਜਵਾਬ ਦੇਣ ਲਈ 11 ਜੁਲਾਈ ਤੱਕ ਦਾ ਸਮਾਂ ਹੈ।

ਇਹ ਵੀ ਪੜੋ:ISRO RLV LEX-3 News : ਇਸ਼ਰੋ ਨੇ 'ਪੁਸ਼ਪਕ ਵਿਮਨ' ਦੀ ਤੀਜੀ ਸਫ਼ਲ ਲੈਂਡਿੰਗ ਕਰਵਾਈ  

ਇਸ ਤੋਂ ਪਹਿਲਾਂ 5 ਮਈ ਨੂੰ ਵੀ ਨਾਡਾ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਜਦੋਂ ਪਿਛਲੀ ਵਾਰ ਨਾਡਾ ਨੇ ਬਜਰੰਗ ਨੂੰ ਮੁਅੱਤਲ ਕੀਤਾ ਸੀ, ਤਾਂ ਅਨੁਸ਼ਾਸਨੀ ਪੈਨਲ ਦੁਆਰਾ ਉਸ ਦੀ ਮੁਅੱਤਲੀ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ। ਹੁਣ ਨਾਡਾ ਨੇ ਬਜਰੰਗ ਪੂਨੀਆ ਨੂੰ ਮੁਅੱਤਲੀ ਦੇ ਨਾਲ-ਨਾਲ ਨੋਟਿਸ ਵੀ ਜਾਰੀ ਕੀਤਾ ਹੈ। 10 ਮਾਰਚ ਨੂੰ ਓਲੰਪਿਕ ਖੇਡਾਂ ਵਿਚ ਭਾਗ ਲੈਣ ਲਈ ਏਸ਼ੀਆਈ ਕੁਆਲੀਫਾਇਰ ਦੇ ਕੌਮੀ ਟਰਾਇਲਾਂ ਦੌਰਾਨ ਨਾਡਾ ਨੇ ਬਜਰੰਗ ਨੂੰ ਆਪਣਾ ਨਮੂਨਾ ਦੇਣ ਲਈ ਕਿਹਾ ਸੀ। ਪਰ, ਬਜਰੰਗ ਨੇ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜੋ:Rapper Toomaj Salehi : ਈਰਾਨ ਦੀ ਸੁਪਰੀਮ ਕੋਰਟ ਨੇ ਮਸ਼ਹੂਰ ਰੈਪਰ ਦੀ ਮੌਤ ਦੀ ਸਜ਼ਾ ਨੂੰ ਪਲਟਾ ਦਿੱਤਾ: ਵਕੀਲ  

ਪਹਿਲਵਾਨਾਂ ਨੇ WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ 'ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਇਸ ਸਬੰਧੀ ਅੰਦੋਲਨ ਹੋਇਆ। ਪਹਿਲਵਾਨਾਂ ਨੇ ਪਹਿਲਾਂ ਜੰਤਰ-ਮੰਤਰ ਵਿਖੇ ਧਰਨਾ ਦਿੱਤਾ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ 'ਤੇ ਆਦੇਸ਼ ਦਿੱਤੇ ਅਤੇ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਖਿਲਾਫ਼ ਮਾਮਲਾ ਦਰਜ ਕਰ ਲਿਆ।

ਇਹ ਵੀ ਪੜੋ:Gurugram Fireball Factory : ਗੁਰੂਗ੍ਰਾਮ ਦੇ ਦੌਲਤਾਬਾਦ 'ਚ ਧਮਾਕੇ ਕਾਰਨ ਲੱਗੀ ਅੱਗ ਮਾਮਲੇ 'ਚ ਕੰਪਨੀ ਮਾਲਕ ਨੂੰ ਕੀਤਾ ਗ੍ਰਿਫ਼ਤਾਰ  

ਇਸ ਮਾਮਲੇ ਦੀ ਸੁਣਵਾਈ ਅਦਾਲਤ ਵਿਚ ਚੱਲ ਰਹੀ ਹੈ। ਇਸ ਸਮੇਂ ਦੌਰਾਨ ਡਬਲਯੂਐਫਆਈ ਦੀਆਂ ਚੋਣਾਂ ਹੋਈਆਂ ਅਤੇ ਬ੍ਰਿਜ ਭੂਸ਼ਣ ਦੇ ਨਜ਼ਦੀਕੀ ਸੰਜੇ ਸਿੰਘ ਨੇ ਚੋਣਾਂ ਜਿੱਤੀਆਂ। ਜਿਸ ਤੋਂ ਬਾਅਦ ਬਜਰੰਗ ਤੋਂ ਇਲਾਵਾ ਵਿਨੇਸ਼ ਫੋਗਾਟ ਨੇ ਵੀ ਆਪਣੇ ਐਵਾਰਡ ਵਾਪਸ ਕਰ ਦਿੱਤੇ। ਜਦਕਿ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ।

(For more news apart from Wrestler Bajrang Punia suspended for the second time in two months News in Punjabi, stay tuned to Rozana Spokesman)