ਓਲੰਪਿਕ ਵਿਚ ਵੱਧ ਉਮਰ ਦੇ ਖਿਡਾਰੀਆਂ ਲਈ ਉਮਰ ਸਿਰਫ਼ ਇਕ ਅੰਕੜਾਂ

ਏਜੰਸੀ

ਖ਼ਬਰਾਂ, ਖੇਡਾਂ

Tokyo Olympic ‘ਚ ਹਿੱਸਾ ਲੈਣ ਵਾਲੀ ਸਭ ਤੋਂ ਵੱਧ ਉਮਰ ਦੀ ਐਥਲੀਟ ਹੋਵੇਗੀ ਆਸਟਰੇਲੀਆ ਦੀ ਮੈਰੀ ਹਾਨਾ

Carli Lloyd

ਟੋਕਿਓ - ਅਮਰੀਕਾ ਦੀ ਮਹਿਲਾ ਫੁੱਟਬਾਲ ਟੀਮ ਦੀ ਖਿਡਾਰਨ ਕਾਰਲੀ ਲੋਇਡ ਜਦੋਂ ਟੋਕਿਓ ਉਲੰਪਿਕ ਦੇ ਮੈਦਾਨ ਵਿਚ ਉਤਰੇਗੀ ਤਾਂ ਉਸ ਦੀ ਉਮਰ 39 ਸਾਲ ਦੀ ਹੋ ਜਾਵੇਗੀ। ਹਾਲਾਂਕਿ ਲੋਇਡ ਖੇਡ ਵਿਚ ਸਭ ਤੋਂ ਪੁਰਾਣੀ ਮਹਿਲਾ ਫੁੱਟਬਾਲਰ ਨਹੀਂ ਹੈ, ਬ੍ਰਾਜ਼ੀਲ ਦੀ ਮਿਡਫੀਲਡਰ ਫਾਰਮੈਗਾ 43 ਸਾਲਾਂ ਦੀ ਹੈ।
ਚੌਥੀ ਵਾਰ ਓਲੰਪਿਕ ਵਿਚ ਹਿੱਸਾ ਲੈ ਰਹੀ ਲੋਇਡ ਨੇ ਕਿਹਾ, “ਤੁਹਾਨੂੰ ਪਤਾ ਹੈ, ਮੈਂ ਪਿਛਲੇ 17-18 ਸਾਲਾਂ ਤੋਂ ਲਗਾਤਾਰ ਖੇਡ ਰਹੀ ਹਾਂ। ਇਹ ਮੇਰਾ ਜਨੂੰਨ ਹੈ। ਮੈਨੂੰ ਯਕੀਨ ਹੈ ਕਿ ਜਦੋਂ ਮੈਂ ਖੇਡਾਂ ਨੂੰ ਅਲਵਿਦਾ ਕਹੂੰਗੀ ਹਾਂ ਤਾਂ ਮੇਰਾ ਪਤੀ ਅਤੇ ਮੇਰਾ ਪਰਿਵਾਰ ਬਹੁਤ ਉਤਸ਼ਾਹਿਤ ਹੋਣਗੇ ਕਿਉਂਕਿ ਮੈਨੂੰ ਅਸਲ ਵਿਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਰਨ ਨੂੰ ਮਿਲਣਗੀਆਂ। 

ਸਭ ਤੋਂ ਪੁਰਾਣੀ ਓਲੰਪਿਕ ਤਗਮਾ ਜੇਤੂ ਬਣਨ ਦਾ ਰਿਕਾਰਡ ਆਸਕਰ ਸਵਾਨ ਦੇ ਹੱਥ ਹੈ। ਸਵੀਡਿਸ਼ ਨਿਸ਼ਾਨੇਬਾਜ਼ ਨੇ 1920 ਓਲੰਪਿਕ ਵਿਚ 72 ਸਾਲ 280 ਦਿਨਾਂ ਦੀ ਉਮਰ ਵਿਚ ਚਾਂਦੀ ਦਾ ਤਗਮਾ ਜਿੱਤਿਆ। ਹਾਲਾਂਕਿ, ਉਹ ਸਭ ਤੋਂ ਪੁਰਾਣੀ ਓਲੰਪਿਕ ਤਗਮਾ ਜੇਤੂ ਨਹੀਂ ਹੈ। ਇਹ ਪੁਰਸਕਾਰ ਬ੍ਰਿਟਿਸ਼ ਕਲਾਕਾਰ ਜਾਨ ਕੋਪਲੇ ਦੇ ਨਾਮ 'ਤੇ ਹੈ। ਕੋਪਲੇ ਨੇ 1948 ਵਿਚ 73 ਸਾਲ ਦੀ ਉਮਰ ਵਿਚ 'ਪੇਂਟਿੰਗ ਅਤੇ ਐਨਗ੍ਰੇਵਿੰਗ' ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਓਲੰਪਿਕ ਵਿਚ ਤਕਰੀਬਨ 40 ਸਾਲਾਂ ਤੋਂ ਕਲਾ ਮੁਕਾਬਲੇ ਵਿਚ ਮੈਡਲ ਦਿੱਤੇ ਜਾਂਦੇ ਸਨ। ਹਾਲਾਂਕਿ, 1948 ਤੋਂ ਬਾਅਦ ਇਸ ਨੂੰ ਓਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਸੀ। ਸਕੇਟ ਬੋਰਡਿੰਗ ਨੂੰ ਪਹਿਲੀ ਵਾਰ ਓਲੰਪਿਕ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਨੌਜਵਾਨ ਦਰਸ਼ਕਾਂ ਨੂੰ ਆਕਰਸ਼ਤ ਕੀਤਾ ਜਾ ਸਕੇ, ਪਰ ਦੱਖਣੀ ਅਫਰੀਕਾ ਦੇ ਡੱਲਾਸ ਓਬੇਰਹੋਲਜ਼ੇਰ 46 ਸਾਲ ਦੀ ਉਮਰ ਵਿਚ ਟੋਕਿਓ ਵਿਚ ਸੋਨੇ ਦਾ ਤਮਗੇ ਲਈ ਦਾਅਵੇਦਾਰੀ ਪੇਸ਼ ਕਰਨਗੇ। 
ਅਮਰੀਕੀ ਬੀਚ ਵਾਲੀਬਾਲ ਖਿਡਾਰੀ ਜੈਕ ਗਿਬ 45 ਸਾਲ ਦੀ ਉਮਰ ਵਿੱਚ ਚੌਥੀ ਵਾਰ ਚੁਣੌਤੀ ਦੇਣਗੇ। ਉਸ ਦਾ ਸਾਥੀ ਟੇਲਰ ਕਰੈਬ 29 ਸਾਲਾਂ ਦਾ ਹੈ ਅਤੇ ਇਹ ਉਸ ਦਾ ਪਹਿਲਾ ਓਲੰਪਿਕ ਹੈ।

ਜਾਪਾਨ ਦੇ ਹੀਰੋਸ਼ੀ ਹੋਕੇਤਸੂ ਓਲੰਪਿਕ ਦੇ ਸਭ ਤੋਂ ਪੁਰਾਣੇ ਖਿਡਾਰੀ ਦਾ ਰਿਕਾਰਡ ਕਾਇਮ ਕਰਨਾ ਚਾਹੁੰਦੇ ਸਨ, ਪਰ ਘੋੜਸਵਾਰ ਖਿਡਾਰੀ ਦੀ ਟੀਮ ਵਿੱਚ ਚੋਣ ਨਹੀਂ ਹੋ ਪਾਈ। ਜਪਾਨ ਵਿਚ 1964 ਵਿਚ ਪਹਿਲੀ ਵਾਰ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਹੋਕੇਤਸੂ ਘੋੜੇ ਦੇ ਬਿਮਾਰ ਹੋਣ ਕਾਰਨ 2016 ਦੇ ਰੀਓ ਓਲੰਪਿਕ ਵਿੱਚ ਖੇਡਾਂ ਦਾ ਹਿੱਸਾ ਬਣਨ ਤੋਂ ਰਹਿ ਗਏ ਸਨ।

ਹੁਣ ਅਜਿਹਾ ਲੱਗ ਰਿਹਾ ਹੈ ਕਿ ਟੋਕਿਓ ਦੀ ਸਭ ਤੋਂ ਪੁਰਾਣੀ ਐਥਲੀਟ ਆਸਟਰੇਲੀਆ ਦੀ ਘੋੜਸਵਾਰ ਮੈਰੀ ਹੈਨਾ ਹੋਵੇਗੀ ਤਿੰਨ ਬੱਚਿਆ ਦਾ ਦਾਦੀ 66 ਵੇਂ ਸਾਲ ਦੀ ਉਮਰ ਵਿਚ ਆਪਣੇ ਸੱਤਵੇਂ ਓਲੰਪਿਕ ਵਿਚ ਹਿੱਸਾ ਲਵੇਗੀ।  ਉਹ ਉਲੰਪਿਕ ਇਤਿਹਾਸ ਦੀ ਦੂਜੀ ਸਭ ਤੋਂ ਵੱਧ ਉਮਰ ਦੀ ਮਹਿਲਾ ਐਥਲੀਟ ਹੈ। ਬ੍ਰਿਟਿਸ਼ ਘੋੜਸਵਾਰ ਲਾਰਨਾ ਜੌਨਸਟੋਨ ਨੇ 70 ਸਾਲ ਦੀ ਉਮਰ ਵਿਚ 1972 ਦੀਆਂ ਖੇਡਾਂ ਵਿਚ ਹਿੱਸਾ ਲਿਆ ਸੀ।