ਫਰੀਦਕੋਟ ਜਿਲ੍ਹੇ ਦੇ ਨੌਜਵਾਨਾਂ ਨੇ ਗੱਡੇ ਝੰਡੇ, ਦੁਬਈ 'ਚ ਜਿੱਤੇ ਦੋ ਸੋਨ ਤਮਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੰਜਾਬੀ ਜਿਥੇ ਵੀ ਜਾਂਦੇ ਹਨ, ਜਿੱਤ ਦੇ ਝੰਡੇ ਗੱਡ ਦਿੰਦੇ ਹਨ

photo

 

ਫਰੀਦਕੋਟ : ਪੰਜਾਬੀ ਜਿਥੇ ਵੀ ਜਾਂਦੇ ਹਨ, ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਪਿਛਲੇ ਕੁਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦਰਦਨਾਕ ਸੜਕ ਹਾਦਸਾ, ਧੜ ਨਾਲੋਂ ਵੱਖ ਹੋਇਆ ਲੜਕੀ ਦਾ ਸਿਰ

ਅਜਿਹੀ ਹੀ ਮਾਣਮੱਤੀ ਪ੍ਰਾਪਤੀ ਪੰਜਾਬ ਦੇ ਦੋ ਨੌਜਵਾਨਾਂ ਨੇ ਹਾਸਲ ਕੀਤੀ ਹੈ। ਦਰਅਸਲ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਕਲਾਂ ਦੇ ਦੋ ਨੌਜਵਾਨਾਂ ਨੇ ਦੁਬਈ ਵਿਚ ਦੋ ਸੋਨੇ ਦੇ ਤਮਗੇ ਜਿੱਤੇ ਹਨ।

ਇਹ ਵੀ ਪੜ੍ਹੋ: ਮੈਕਸੀਕੋ 'ਚ ਇਕ ਵਿਅਕਤੀ ਨੂੰ ਬਾਹਰ ਕੱਢਣ ਨਾਲ 11 ਲੋਕਾਂ ਦੀ ਮੌਤ, 4 ਹੋਰ ਜ਼ਖਮੀ ਹੋ ਗਏ

ਪਾਵਰਲਿਫਟਿੰਗ ਫੈਡਰੇਸ਼ਨ ਵਲੋਂ ਕਰਵਾਏ ਗਏ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਮੁਕਾਬਲਿਆਂ ਵਿਚ ਦੋਵਾਂ ਨੇ ਵੱਖ-ਵੱਖ ਭਾਰ ਵਰਗ ਵਿਚ ਸੋਨੇ ਦੇ ਦੋ ਤਗਮੇ ਜਿੱਤੇ। ਤੀਰਕਰਨ ਸਿੰਘ ਗਿੱਲ ਨੇ 230 ਕਿਲੋ ਅਤੇ ਹੁਸਨਪ੍ਰੀਤ ਗਿੱਲ ਨੇ 190 ਕਿਲੋ ਭਾਰ ਚੁੱਕ ਕੇ ਜਿੱਤ ਕੀਤੀ ਦਰਜ।