ਪੰਜਾਬ ਦੀ ਅੰਗਹੀਣ ਕ੍ਰਿਕਟ ਟੀਮ ਨੇ ਚੁੰਮੀ ਟਰਾਫੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅੰਗਹੀਣ ਟੀਮ ਨੇ ਕ੍ਰਿਕਟ ਦਾ ਫਾਈਨਲ ਮੈਚ ਜਿੱਤ ਕੇ ਕੱਪ 'ਤੇ ਕਬਜਾ ਕਰਨ 'ਚ ਸਫਲਤਾ ਹਾਸਲ ਕੀਤੀ...........

Punjab Handicapped Cricket Team

ਕੋਟਕਪੂਰਾ : ਅੰਗਹੀਣ ਟੀਮ ਨੇ ਕ੍ਰਿਕਟ ਦਾ ਫਾਈਨਲ ਮੈਚ ਜਿੱਤ ਕੇ ਕੱਪ 'ਤੇ ਕਬਜਾ ਕਰਨ 'ਚ ਸਫਲਤਾ ਹਾਸਲ ਕੀਤੀ। ਪੰਜਾਬ ਦੀ ਟੀਮ ਦੇ ਕਪਤਾਨ ਮੰਗਲ ਸਿੰਘ ਟਹਿਣਾ ਅਤੇ ਮੈਨੇਜਰ ਪਰਮਜੀਤ ਸਿੰਘ ਫਿਰੋਜਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਕੁਰੂਕਸ਼ੇਤਰ ਦੇ ਐਨ ਆਈ ਟੀ ਗਰਾਊਂਡ 'ਚ ਹੋਏ ਦੋ ਰੋਜਾ 'ਸਰ ਅਜੀਤ ਵਾਡੇਕਰ' ਨੂੰ ਸਮਰਪਿਤ ਤਿਕੋਣੀ ਸੀਰੀਜ਼ ਕਰਵਾਈ ਗਈ। ਜਿਸ ਵਿਚ ਤਿੰਨ ਰਾਜਾਂ ਦੀਆਂ ਅੰਗਹੀਣ ਕ੍ਰਿਕਟ ਟੀਮਾ ਨੇ ਭਾਗ ਲਿਆ। 

ਉਨ੍ਹਾਂ ਦੱਸਿਆ ਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀਆਂ ਟੀਮਾ ਦੇ ਹੋਏ ਸਖਤ ਮੁਕਾਬਲਿਆਂ 'ਚ ਵਧੀਆ ਪ੍ਰਦਰਸ਼ਨ ਦਿਖਾਉਂਦਿਆਂ ਪੰਜਾਬ ਨੇ ਹਿਮਾਚਲ ਪ੍ਰਦੇਸ਼ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਅਤੇ ਫਾਈਨਲ ਮੁਕਾਬਲੇ 'ਚ ਸਖਤ ਮਿਹਨਤ ਕਰਦਿਆਂ ਪੰਜਾਬ ਨੇ ਹਰਿਆਣੇ ਨੂੰ ਹਰਾ ਕੇ ਕੱਪ 'ਤੇ ਕਬਜਾ ਕੀਤਾ। ਉਨਾ ਦੱਸਿਆ ਕਿ ਬੈਸਟ ਬੈਟਸਮੈਨ ਅਵਤਾਰ ਸਿੰਘ ਤਪਾ ਅਤੇ ਬੈਸਟ ਬਾਲਰ ਗੁਰਮੇਲ ਸਿੰਘ ਪਠਾਨਕੋਟ ਨੂੰ ਚੁਣਿਆ ਗਿਆ। ਮੰਗਲ ਸਿੰਘ ਟਹਿਣਾ ਨੇ ਹੈਰਾਨੀ

ਪ੍ਰਗਟਾਈ ਕਿ ਅੰਗਹੀਣ ਹੋਣ ਦੇ ਬਾਵਜੂਦ ਪਿਛਲੇ ਲੰਮੇ ਸਮੇਂ ਤੋਂ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਮੈਡਲ, ਕੱਪ ਅਤੇ ਹੋਰ ਐਵਾਰਡ ਦਿਵਾ ਕੇ ਟੀਮ ਵੱਲੋਂ ਪੰਜਾਬ ਦਾ ਨਾਮ ਦੇਸ਼ ਭਰ 'ਚ ਰੋਸ਼ਨ ਕੀਤਾ ਜਾਂਦਾ ਹੈ ਪਰ ਅੰਗਹੀਣ ਖਿਡਾਰੀਆਂ ਦੀ ਮੱਦਦ ਲਈ ਅੱਜ ਤੱਕ ਸਮੇਂ ਦੀਆਂ ਸਰਕਾਰਾਂ, ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਨੇ ਮੂਹਰੇ ਆਉਣ ਦੀ ਜਰੂਰਤ ਹੀ ਨਹੀਂ ਸਮਝੀ।