ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਏਂਜਿਓਪਲਾਸਟੀ ਸਰਜਰੀ ਤੋਂ ਬਾਅਦ ਹਾਲਤ ਸਥਿਰ

ਏਜੰਸੀ

ਖ਼ਬਰਾਂ, ਖੇਡਾਂ

ਕ੍ਰਿਕਟ ਬਾਰੇ ਆਪਣੇ ਵਿਚਾਰਾਂ ਨਾਲ 2020 ਦੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਬਹੁਤ ਸਰਗਰਮ ਰਹੇ

kapil dev

ਨਵੀਂ ਦਿੱਲੀ: ਮਹਾਨ ਭਾਰਤੀ ਕ੍ਰਿਕਟਰ ਕਪਿਲ ਦੇਵ ਦੇ ਦਿਲ ਦੇ ਦੌਰੇ  ਪੈਣ ਦੀਆਂ ਖਬਰਾਂ ਮਿਲ ਰਹੀਆਂ ਹਨ।  ਕਪਿਲ ਦੇਵ ਦੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਏਂਜਿਓਪਲਾਸਟੀ ਸਰਜਰੀ ਹੋਈ। ਫਿਲਹਾਲ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ।

ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਸਾਬਕਾ ਭਾਰਤੀ ਕਪਤਾਨ ਅਤੇ ਕ੍ਰਿਕਟ ਜਗਤ ਦੇ ਇਕ ਸਰਬੋਤਮ ਆਲਰਾ ਰਾਊਂਡਰ ਦੇ ਬਾਰੇ ਵਿਚ ਆਈ, ਉਸ ਦੇ ਜਲਦੀ ਠੀਕ ਹੋਣ ਲਈ ਅਰਦਾਸਾਂ ਹੋਣੀਆਂ ਸ਼ੁਰੂ ਹੋਣ ਲੱਗ ਗਈਆਂ। ਕਪਿਲ ਦੇਵ, ਜਿਸ ਨੇ ਆਪਣੀ ਕਪਤਾਨੀ ਹੇਠ ਭਾਰਤ ਨੂੰ ਪਹਿਲਾ ਵਨਡੇ ਵਰਲਡ ਕੱਪ ਦਿਵਾਇਆ, ਵਿਸ਼ਵ ਦੇ ਮਹਾਨ ਆਲਰਾ ਰਾਊਂਡਰ ਵਿੱਚ ਗਿਣਿਆ ਜਾਂਦਾ ਹੈ।

ਸਾਬਕਾ ਭਾਰਤੀ ਕਪਤਾਨ ਸ਼ੂਗਰ ਨਾਲ ਜੁੜੀਆਂ ਸਿਹਤ ਦੀ ਪਰੇਸ਼ਾਨੀਆਂ ਨਾਲ ਜੂਝ ਰਿਹਾ ਹੈ। ਕਪਿਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿਚ 131 ਟੈਸਟ ਅਤੇ 225 ਵਨਡੇ ਖੇਡੇ ਹਨ।

ਉਸ ਨੇ 5248 ਦੌੜਾਂ ਬਣਾਈਆਂ ਹਨ ਅਤੇ 434 ਵਿਕਟਾਂ ਆਪਣੇ ਨਾਮ ਕੀਤੀਆਂ ਹਨ। ਵਨਡੇ ਅੰਤਰਰਾਸ਼ਟਰੀ ਕਰੀਅਰ ਵਿਚ ਉਸ ਨੇ 3783 ਦੌੜਾਂ ਦੀ ਮਦਦ ਨਾਲ 2583 ਵਿਕਟਾਂ ਹਾਸਲ ਕੀਤੀਆਂ। ਕਪਿਲ ਦੇਵ ਕ੍ਰਿਕਟ ਬਾਰੇ ਆਪਣੇ ਵਿਚਾਰਾਂ ਨਾਲ 2020 ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਬਹੁਤ ਸਰਗਰਮ ਰਹੇ ਹਨ।