Ind Vs Pak: ਰਾਸ਼ਟਰੀ ਗੀਤ ਦੌਰਾਨ ਭਾਵੁਕ ਹੋਏ ਰੋਹਿਤ ਸ਼ਰਮਾ! ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ  

ਏਜੰਸੀ

ਖ਼ਬਰਾਂ, ਖੇਡਾਂ

ਇਹ ਤਸਵੀਰਾਂ ਰਾਸ਼ਟਰੀ ਗੀਤ ਦੌਰਾਨ ਲਈਆਂ ਗਈਆਂ ਸਨ। ਜਿਸ 'ਚ ਰੋਹਿਤ ਸ਼ਰਮਾ ਭਾਵੁਕ ਹੋ ਕੇ ਕਾਫ਼ੀ ਦਬਾਅ ਨਾਲ ਅੱਖਾਂ ਬੰਦ ਕਰ ਰਹੇ ਹਨ।

An emotional Rohit Sharma at the national anthem

 

ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਸ਼ਾਨਦਾਰ ਮੈਚ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚੋਂ ਇਕ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਤਸਵੀਰ ਅਤੇ ਵੀਡੀਓ ਵਾਇਰਲ ਹੋ ਰਹੀ ਹੈ। ਇਹ ਤਸਵੀਰਾਂ ਰਾਸ਼ਟਰੀ ਗੀਤ ਦੌਰਾਨ ਲਈਆਂ ਗਈਆਂ ਸਨ। ਜਿਸ 'ਚ ਰੋਹਿਤ ਸ਼ਰਮਾ ਭਾਵੁਕ ਹੋ ਕੇ ਕਾਫ਼ੀ ਦਬਾਅ ਨਾਲ ਅੱਖਾਂ ਬੰਦ ਕਰ ਰਹੇ ਹਨ।

ਜਦੋਂ ਮੈਂਚ ਤੋਂ ਪਹਿਲਾਂ ਰਾਸ਼ਟਰੀ ਗੀਤ ਦੇ ਆਖ਼ਰੀ ਸ਼ਬਦ ਗਾਏ ਜਾ ਰਹੇ ਸਨ। ਯਾਨੀ ਜਦੋਂ ''ਜੈ ਜੈ ਜੈ ਹੈ'' ਗਾਇਆ ਜਾ ਰਿਹਾ ਸੀ ਤਾਂ ਕੈਮਰਾ ਰੋਹਿਤ ਸ਼ਰਮਾ ਵੱਲ ਮੁੜਦਾ ਹੈ। ਜਿਸ ਤੋਂ ਬਾਅਦ ਰੋਹਿਤ ਸ਼ਰਮਾ ਥੋੜ੍ਹਾ ਭਾਵੁਕ ਹੋ ਜਾਂਦਾ ਹੈ ਅਤੇ ਤੁਰੰਤ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹੈ। ਇਸ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।