ਚੰਡੀਗੜ੍ਹ ਦੇ ਸਕੂਲ ਨੇ ਜਿੱਤਿਆ ਸੁਬਰੋਤੋ ਕੱਪ ’ਚ ਜੂਨੀਅਰ ਵਰਗ ਦਾ ਖਿਤਾਬ
ਅਮੇਨਿਟੀ ਪਬਲਿਕ ਸਕੂਲ, ਰੁਦਰਪੁਰ ਨੂੰ ਪੈਨਲਟੀ ਸ਼ੂਟਆਊਟ ’ਚ 5-3 ਨਾਲ ਹਰਾਇਆ
Chandigarh school
ਨਵੀਂ ਦਿੱਲੀ: ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 37, ਚੰਡੀਗੜ੍ਹ ਨੇ ਅੱਜ ਅਮੇਨਿਟੀ ਪਬਲਿਕ ਸਕੂਲ, ਰੁਦਰਪੁਰ ਨੂੰ ਪੈਨਲਟੀ ਸ਼ੂਟਆਊਟ ’ਚ 5-3 ਨਾਲ ਹਰਾ ਕੇ ਸੁਬਰੋਤੋ ਕੱਪ ਜੂਨੀਅਰ (ਅੰਡਰ 17) ਵਰਗ ’ਚ ਮੁੰਡਿਆਂ ਦਾ ਅੰਤਰ-ਸਕੂਲ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਜਿੱਤ ਲਿਆ।
ਬੀ.ਆਰ. ਅੰਬੇਡਕਰ ਸਟੇਡੀਅਮ ’ਚ ਖੇਡੇ ਗਏ ਇਸ ਫਾਈਨਲ ’ਚ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਪਹਿਲਾ ਤਮਗਾ ਜਿੱਤਣ ਵਾਲੀ ਭਾਰਤੀ ਅਥਲੀਟ ਅੰਜੂ ਬੌਬੀ ਜਾਰਜ ਵੀ ਮੌਜੂਦ ਸਨ। ਉਨ੍ਹਾਂ ਜੇਤੂ ਟੀਮ ਨੂੰ ਟਰਾਫੀ ਭੇਟ ਕੀਤੀ।
ਨਿਰਧਾਰਤ ਸਮੇਂ ’ਚ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ। ਇਸ ਵਾਰ ਲੜਕਿਆਂ ਦੇ ਜੂਨੀਅਰ ਵਰਗ ’ਚ ਕੁਲ 38 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ’ਚ ਬੰਗਲਾਦੇਸ਼ ਅਤੇ ਨੇਪਾਲ ਦੀਆਂ ਟੀਮਾਂ ਵੀ ਸ਼ਾਮਲ ਹਨ।