PV Sindhu Wedding News: ਵਿਆਹ ਦੇ ਬੰਧਨ ਵਿਚ ਬੱਝੀ ਬੈਡਮਿੰਟਨ ਸਟਾਰ ਪੀਵੀ ਸਿੰਧੂ, ਪਹਿਲੀ ਤਸਵੀਰ ਆਈ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

PV Sindhu Wedding News: ਪੀਵੀ ਸਿੰਧੂ ਦੇ ਵਿਆਹ ਵਿਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ

PV Sindhu Wedding News in punjabi

PV Sindhu Wedding News:   ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ। ਉਨ੍ਹਾਂ ਦਾ ਵਿਆਹ ਰਾਜਸਥਾਨ ਦੇ ਉਦੈਪੁਰ ਵਿਚ ਹੋਇਆ। ਪੀਵੀ ਸਿੰਧੂ ਦੇ ਵਿਆਹ ਵਿਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦਾ ਵਿਆਹ ਵੈਂਕਟ ਦੱਤਾ ਸਾਈਂ ਨਾਲ ਹੋਇਆ ਹੈ। ਉਹ ਇਕ ਬਿਜ਼ਨੈਸਮੈਨ ਹਨ।

ਸਿੰਧੂ ਅਤੇ ਵੈਂਕਟ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ। ਸਿੰਧੂ ਦੇ ਵਿਆਹ 'ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਪਹੁੰਚੇ ਸਨ। ਉਨ੍ਹਾਂ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕੀਤੀ ਹੈ।

ਪੀਵੀ ਸਿੰਧੂ ਦੇ ਵਿਆਹ 'ਚ ਕਰੀਬੀ ਰਿਸ਼ਤੇਦਾਰਾਂ ਦੇ ਨਾਲ-ਨਾਲ ਕੁਝ ਮਸ਼ਹੂਰ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਹੁਣ ਰਿਸੈਪਸ਼ਨ ਭਲਕੇ ਹੋਵੇਗੀ। ਕਈ ਮਹਾਨ ਹਸਤੀਆਂ ਇਸ ਵਿਚ ਪਹੁੰਚ ਸਕਦੀਆਂ ਹਨ। ਸਿੰਧੂ ਨੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਵੀ ਸੱਦਾ ਦਿੱਤਾ ਸੀ। ਉਹ ਖ਼ੁਦ ਵੈਂਕਟ ਨਾਲ ਸਚਿਨ ਦੇ ਘਰ ਗਈ ਸੀ। ਸਿੰਧੂ ਅਤੇ ਵੈਂਕਟ ਦਾ ਵਿਆਹ ਉਦੈਪੁਰ ਦੇ ਹੋਟਲ ਰਾਫ਼ੇਲਜ਼ ਵਿਚ ਹੋਇਆ।

ਆਮ ਤੌਰ 'ਤੇ ਵਿਆਹ 'ਤੇ ਲਾਲ ਪਹਿਰਾਵਾ ਪਹਿਨਿਆ ਜਾਂਦਾ ਹੈ ਪਰ ਸਿੰਧੂ ਨੇ ਖਾਸ ਸਾੜ੍ਹੀ ਪਹਿਨੀ ਸੀ। ਉਸ ਨੇ ਗੋਲਡਨ ਕਰੀਮ ਰੰਗ ਦੀ ਸਾੜ੍ਹੀ ਚੁਣੀ ਸੀ। ਜਿਸ ਵਿਚ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਸੀ।