ਸੇਰੇਨਾ ਨੂੰ ਹਰਾ ਕੇ ਪਲਿਸਕੋਵਾ ਸੈਮੀਫ਼ਾਈਨਲ ਵਿਚ

ਏਜੰਸੀ

ਖ਼ਬਰਾਂ, ਖੇਡਾਂ

ਮਾਰਗਰੇਟ ਕੋਰਟ ਦੇ ਰੀਕਾਰਡ 24 ਗ੍ਰੈਂਡਸਲੈਮ ਦੀ ਬਰਾਬਰੀ ਲਈ ਸੇਰੇਨਾ ਵਿਲੀਅਮਸ ਨੂੰ ਅਜੇ ਹੋਰ ਉਡੀਕ ਕਰਨੀ ਹੋਵੇਗੀ........

Karolína Plíšková

ਮੈਲਬੋਰਨ : ਮਾਰਗਰੇਟ ਕੋਰਟ ਦੇ ਰੀਕਾਰਡ 24 ਗ੍ਰੈਂਡਸਲੈਮ ਦੀ ਬਰਾਬਰੀ ਲਈ ਸੇਰੇਨਾ ਵਿਲੀਅਮਸ ਨੂੰ ਅਜੇ ਹੋਰ ਉਡੀਕ ਕਰਨੀ ਹੋਵੇਗੀ ਕਿਉਂਕਿ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫ਼ਾਈਨਲ ਵਿਚ ਉਸ ਨੂੰ ਪਲਿਸਕੋਵਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਸੈਮੀਫ਼ਾਈਨਲ ਵਿਚ ਪਸਿਕੋਵਾ ਦਾ ਸਾਹਮਣਾ ਨਾਉਮੀ ਉਸਾਕਾ ਨਾਲ ਹੋਵੇਗਾ। ਸੇਰੇਨਾ ਨੇ ਸਿਮੋਨਾ ਹਾਲੇਪ ਨੂੰ ਚੌਥੇ ਦੌਰ ਵਿਚ ਹਰਾਇਆ ਸੀ ਪਰ ਕੁਆਰਟਰ ਫ਼ਾਈਨਲ ਵਿਚ ਉਸ ਨੂੰ 4-6, 6-4, 5-7 ਨਾਲ ਹਾਰ ਝੱਲਣੀ ਪਈ। ਹੁਣ ਸੇਰੇਨਾ ਮਈ ਵਿਚ ਫ੍ਰੈਂਚ ਓਪਨ ਵਿਚ ਕੋਰਟ ਦੇ ਰੀਕਾਰਡ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰੇਗੀ।

ਪਲਿਸਕੋਵਾ ਤੀਜੀ ਵਾਰ ਗ੍ਰੈਂਡਸਲੈਮ ਸੈਮੀਫ਼ਾਈਨਲ ਵਿਚ ਪਹੁੰਚੀ ਹੈ। ਇਸ ਤੋਂ ਪਹਿਲਾਂ ਉਹ 2017 ਵਿਚ ਫ਼੍ਰੈਂਚ ਓਪਨ ਅਤੇ ਪਿਛਲੇ ਸਾਲ ਅਮਰੀਕੀ ਓਪਨ ਦੇ ਆਖ਼ਰੀ ਚਾਰ ਵਿਚ ਪਹੁੰਚੀ ਸੀ। ਦੂਜੇ ਪਾਸੇ ਓਸਾਕਾ 1994 ਵਿਚ ਕਿਮਿਕੋ ਡੇਟ ਤੋਂ ਬਾਅਦ ਆਸਟ੍ਰੇਲੀਅਨ ਓਪਨ ਆਖ਼ਰੀ ਚਾਰ ਵਿਚ ਪਹੁੰਚਣ ਵਾਲੀ ਜਾਪਾਨ ਦੀ ਪਹਿਲੀ ਖਿਡਾਰਨ ਬਣੀ। ਉਸ ਨੇ ਯੁਕ੍ਰੇਨ ਦੀ 6ਵਾਂ ਦਰਜਾ ਪ੍ਰਾਪਤ ਐਲੀਨਾ ਸਵਿਤੋਲੀਨਾ ਨੂੰ 6-4, 6-1 ਨਾਲ ਹਰਾਇਆ। ਉਹ ਅਮਰੀਕੀ ਓਪਨ ਤੋਂ ਬਾਅਦ ਲਗਾਤਾਰ ਦੂਜੇ ਗ੍ਰੈਂਡਸਲੈਮ ਫ਼ਾਈਨਲ ਵਿਚ ਪਹੁੰਚੀ ਹੈ। (ਪੀ.ਟੀ.ਆਈ)