India-Pakistan Champions Trophy match: ਭਾਰਤ-ਪਾਕਿਸਤਾਨ ਚੈਂਪੀਅਨਜ਼ ਟਰਾਫੀ ਮੈਚ ਨੂੰ ਜੀਓ ਹੌਟਸਟਾਰ 'ਤੇ 60.2 ਕਰੋੜ ਦਰਸ਼ਕਾਂ ਨੇ ਦੇਖਿਆ

ਏਜੰਸੀ

ਖ਼ਬਰਾਂ, ਖੇਡਾਂ

ਜੀਓ ਹੌਟਸਟਾਰ ਪੁਰਾਣੇ ਜੀਓ ਸਿਨੇਮਾ ਅਤੇ ਡਿਜ਼ਨੀ ਹੌਟਸਟਾਰ ਦੇ ਰਲੇਵੇਂ ਨਾਲ ਬਣਿਆ ਹੈ

India-Pakistan Champions Trophy match watched by 602 million viewers on Jio Hotstar

 

India-Pakistan Champions Trophy match: ਐਤਵਾਰ ਨੂੰ ਦੁਬਈ ਵਿੱਚ ਹੋਏ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਭਾਰਤ-ਪਾਕਿਸਤਾਨ ਮੈਚ ਨੂੰ 'ਜੀਓ ਹੌਟਸਟਾਰ' 'ਤੇ ਰਿਕਾਰਡ 60.2 ਕਰੋੜ ਦਰਸ਼ਕਾਂ ਨੇ ਦੇਖਿਆ।

ਜੀਓ ਹੌਟਸਟਾਰ ਪੁਰਾਣੇ ਜੀਓ ਸਿਨੇਮਾ ਅਤੇ ਡਿਜ਼ਨੀ ਹੌਟਸਟਾਰ ਦੇ ਰਲੇਵੇਂ ਨਾਲ ਬਣਿਆ ਹੈ। ਭਾਰਤ-ਪਾਕਿਸਤਾਨ ਮੈਚ ਦੌਰਾਨ ਦਰਸ਼ਕਾਂ ਦੀ ਸਭ ਤੋਂ ਵੱਧ ਗਿਣਤੀ 60.2 ਕਰੋੜ ਤੱਕ ਪਹੁੰਚ ਗਈ ਜਦੋਂ ਵਿਰਾਟ ਕੋਹਲੀ ਨੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜੇਤੂ ਦੌੜਾਂ ਬਣਾਈਆਂ।

ਕੋਹਲੀ ਨੇ ਆਪਣਾ 51ਵਾਂ ਸੈਂਕੜਾ ਪੂਰਾ ਕੀਤਾ।

ਜਦੋਂ ਮੁਹੰਮਦ ਸ਼ਮੀ ਨੇ ਮੈਚ ਦਾ ਪਹਿਲਾ ਓਵਰ ਸੁੱਟਿਆ ਤਾਂ ਦਰਸ਼ਕਾਂ ਦੀ ਗਿਣਤੀ 6.8 ਕਰੋੜ ਤੱਕ ਪਹੁੰਚ ਗਈ ਅਤੇ ਮੈਚ ਦੌਰਾਨ ਇਹ ਵਧਦੀ ਰਹੀ।

ਪਾਕਿਸਤਾਨ ਦੀ ਪਾਰੀ ਦੇ ਆਖਰੀ ਓਵਰ ਵਿੱਚ ਦਰਸ਼ਕਾਂ ਦੀ ਗਿਣਤੀ 32.1 ਕਰੋੜ ਤੱਕ ਪਹੁੰਚ ਗਈ।

ਜਦੋਂ ਭਾਰਤ ਨੇ ਟੀਚੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਦਰਸ਼ਕਾਂ ਦੀ ਗਿਣਤੀ 33.8 ਕਰੋੜ ਹੋ ਗਈ ਅਤੇ ਲੰਬੇ ਸਮੇਂ ਤੱਕ 36.2 ਕਰੋੜ 'ਤੇ ਸਥਿਰ ਰਹੀ, ਫਿਰ ਜਿਵੇਂ-ਜਿਵੇਂ ਭਾਰਤ ਜਿੱਤ ਵੱਲ ਵਧਿਆ, ਇਹ ਗਿਣਤੀ ਰਿਕਾਰਡ ਪੱਧਰ ਤੱਕ ਵੱਧ ਗਈ।